ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਸ਼ਵ ਨੌਜਵਾਨ ਹੁਨਰ ਦਿਵਸ ਮੌਕੇ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਨੇ ਕੰਮਕਾਜ ਅਤੇ ਉਸ ਦੀ ਤਰੀਕਾ ਬਦਲ ਦਿੱਤਾ ਹੈ ਅਤੇ ਨੌਜਵਾਨ ਆਪਣੇ ਆਪ ਨੂੰ ਤੇਜ਼ੀ ਨਾਲ ਇਸ ਮੁਤਾਬਕ ਢਾਲ ਰਹੇ ਹਨ। ਉਨ੍ਹਾਂ ਕਿਹਾ ਕਿ ਕੁਸ਼ਲਤਾ 21ਵੀਂ ਸਦੀ ਦੇ ਨੌਜਵਾਨਾਂ ਦੀ ਸਭ ਤੋਂ ਵੱਡੀ ਤਾਕਤ ਹੈ।
ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਕਾਰੋਬਾਰ ਤੇਜ਼ੀ ਨਾਲ ਬਦਲ ਰਹੇ ਹਨ। ਵੱਖ-ਵੱਖ ਸੈਕਟਰਾਂ ਵਿੱਚ ਲੱਖਾਂ ਹੁਨਰਮੰਦ ਲੋਕਾਂ ਦੀ ਜਰੂਰਤ ਹੈ। ਦੇਸ਼ ਦੇ ਨੌਜਵਾਨਾਂ ਨੂੰ ਇਸ ਲਈ ਤਿਆਰੀ ਕਰਨ ਦੀ ਲੋੜ ਹੈ ਅਤੇ ਇਹ ਸਕਿੱਲ ਇੰਡੀਆ ਮਿਸ਼ਨ ਦੀ ਕੋਸ਼ਿਸ਼ ਹੈ।
ਪੀਐਮ ਮੋਦੀ ਨੇ ਕਿਹਾ ਕਿ ਇਸ ਤੇਜ਼ੀ ਨਾਲ ਬਦਲ ਰਹੀ ਦੁਨੀਆ ਵਿੱਚ ਸਕਿਲ, ਰੀਸਕਿਲ ਅਤੇ ਅਪਸਕਿਲ ਹੀ ਢੁਕਵੇਂ ਰਹਿਣ ਦਾ ਮੰਤਰ ਹੈ। ਇਸ ਮੰਤਰ ਨੂੰ ਜਾਣਨਾ, ਸਮਝਣਾ ਅਤੇ ਪਾਲਣਾ ਕਰਨਾ ਮਹੱਤਵਪੂਰਨ ਹੈ। ਹੁਨਰ ਦੀ ਸ਼ਕਤੀ ਮਨੁੱਖ ਨੂੰ ਕਿੱਥੋਂ ਤੋਂ ਕਿੱਥੇ ਪਹੁੰਚਾ ਦਿੰਦੀ ਹੈ। ਮਨੁੱਖ ਅੰਦਰ ਹਰ ਉਮਰ ਵਿਚ ਕੁਝ ਸਿੱਖਣ ਦੀ ਲਾਲਸਾ ਹੋਣੀ ਚਾਹੀਦੀ ਹੈ।
ਇੱਕ ਸਫਲ ਵਿਅਕਤੀ ਦੀ ਨਿਸ਼ਾਨੀ ਇਹੀ ਹੈ ਕਿ ਉਹ ਆਪਣੇ ਹੁਨਰ ਨੂੰ ਹਾਸਲ ਕਰਨ ਲਈ ਕੋਈ ਵੀ ਮੌਕਾ ਨਹੀਂ ਗੁਆਉਂਦਾ। ਇਸ ਦੀ ਬਜਾਏ ਹਮੇਸ਼ਾਂ ਅਜਿਹੇ ਅਵਸਰ ਦੀ ਭਾਲ ਵਿਚ ਰਹਿੰਦਾ ਹੈ। ਜੇ ਤੁਹਾਨੂੰ ਨਵਾਂ ਸਿੱਖਣ ਦੀ ਲਾਲਸਾ ਨਹੀਂ ਹੈ, ਤਾਂ ਜ਼ਿੰਦਗੀ ਰੁਕ ਜਾਂਦੀ ਹੈ। ਅਜਿਹਾ ਵਿਅਕਤੀ ਆਪਣੇ ਲਈ ਹੀ ਨਹੀਂ ਬਲਕਿ ਰਿਸ਼ਤੇਦਾਰਾਂ ਲਈ ਵੀ ਬੋਝ ਬਣ ਜਾਂਦਾ ਹੈ।