ਧਰਮਸ਼ਾਲਾ: ਹਿਮਾਚਲ ਪ੍ਰਦੇਸ਼ ਦੇ ਕਸਬਾ ਗੱਗਲ ਪੁਲਿਸ ਥਾਣੇ ਵਿੱਚ ਵੀਰਵਾਰ ਸ਼ਾਮ ਨੂੰ ਇੱਕ-ਇੱਕ ਕਰਕੇ ਸੱਪ ਦੇ 16 ਬੱਚਿਆਂ ਨੂੰ ਸਪੇਰੇ ਵੱਲੋਂ ਫੜ੍ਹਿਆ ਗਿਆ। ਇਹ ਸਾਰੇ ਬੱਚੇ ਕਿੰਗ ਕੋਬਰਾ ਜਾਤੀ ਦੇ ਹਨ। ਸੱਪਾਂ ਦੇ ਨਿਕਲਦੇ ਹੀ ਥਾਣੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਹਿਮਾਚਲ ਪ੍ਰਦੇਸ਼: ਪੁਲਿਸ ਥਾਣੇ 'ਚ ਨਿਕਲੇ 16 ਕਿੰਗ ਕੋਬਰਾ, ਵੇਖੋ ਵੀਡੀਓ ਕਈ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਸਪੇਰੇ ਨੇ ਸੱਪਾਂ ਨੂੰ ਆਪਣੇ ਕਾਬੂ 'ਚ ਕੀਤਾ। ਜਾਣਕਾਰੀ ਮੁਤਾਬਕ ਬੁੱਧਵਾਰ ਰਾਤ ਥਾਣੇ 'ਚ ਇੱਕ ਜ਼ਹਿਰੀਲਾ ਸੱਪ ਮਿਲਿਆ ਸੀ। ਉਸ ਸੱਪ ਨੂੰ ਸਪੇਰੇ ਨੇ ਰਾਤ ਵੇਲੇ ਹੀ ਫੜ੍ਹ ਲਿਆ ਸੀ।
ਥਾਣੇ 'ਚ ਤਾਇਨਾਤ ਸਟਾਫ਼ ਨੂੰ ਵੀਰਵਾਰ ਸਵੇਰੇ ਮੁੜ ਉਥੇ ਸੱਪ ਦੇ ਹੋਣ ਦਾ ਸ਼ੱਕ ਹੋਇਆ, ਜਿਸ ਤੋਂ ਬਾਅਦ ਸਪੇਰੇ ਨੂੰ ਮੁੜ ਬੁਲਾਇਆ ਗਿਆ। ਲਗਭਗ 3 ਘੰਟੇ ਦੀ ਮਸ਼ੱਕਤ ਤੋਂ ਬਾਅਦ, ਥਾਣੇ ਤੋਂ 16 ਸੱਪ ਫੜ੍ਹੇ ਗਏ। ਸਾਰੇ ਸੱਪਾਂ ਦੀ ਲੰਬਾਈ ਇੱਕ ਤੋਂ ਡੇਢ ਫੁੱਟ ਤੱਕ ਸੀ।
ਜ਼ਿਕਰੇ-ਖ਼ਾਸ ਹੈ ਕਿ ਕਿੰਗ ਕੋਬਰਾ ਸਭ ਤੋਂ ਜ਼ਹਿਰੀਲਾ ਸੱਪ ਹੈ। ਇਸ ਦੇ ਬੱਚੇ ਵੀ ਜਨਮ ਤੋਂ ਹੀ ਜ਼ਹਿਰੀਲੇ ਹੁੰਦੇ ਹਨ। ਉਨ੍ਹਾਂ ਦੇ ਕੱਟਣ ਨਾਲ ਵਿਅਕਤੀ ਦੀ ਮੌਤ ਹੋ ਸਕਦੀ ਹੈ।