ਸ੍ਰੀਨਗਰ: ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਹੁਣ ਹਾਲਾਤ ਸੁਧਰਦੇ ਵਿਖਾਈ ਦੇ ਰਹੇ ਹਨ। ਸ੍ਰੀਨਗਰ ਦਾ ਦਿਲ ਕਹੇ ਜਾਣ ਵਾਲੇ ਲਾਲ ਚੌਂਕ 'ਤੇ ਹੁਣ ਕੁੱਝ ਵਾਹਨਾਂ ਦੀ ਆਵਾਜਾਈ ਵੇਖੀ ਜਾ ਰਹੀ ਹੈ। ਲੋਕ ਆਪਣੇ ਘਰਾਂ ਤੋਂ ਨਿਕਲ ਰਹੇ ਹਨ।
ਇੱਥੇ 5 ਅਗਸਤ ਤੋਂ ਬੈਰੀਕੇਡਿੰਗ ਅਤੇ ਫੈਂਸਿੰਗ ਲਗਾਈ ਗਈ ਸੀ। ਪਰ ਕਰੀਬ 15 ਦਿਨ ਬਾਅਦ ਲਾਲ ਚੌਂਕ ਦੇ ਦੋਹਾਂ ਪਾਸਿਆਂ ਤੋਂ ਰਾਹ ਖੋਲ੍ਹ ਦਿੱਤੇ ਗਏ ਹਨ।
ਸ੍ਰੀਨਗਰ 'ਚ 15 ਦਿਨਾਂ ਬਾਅਦ ਖੁੱਲ੍ਹਿਆ ਲਾਲ ਚੌਂਕ ਦਾ ਰਸਤਾ, ਹਾਲਾਤਾਂ 'ਚ ਸੁਧਾਰ - ਜੰਮੂ-ਕਸ਼ਮੀਰ
ਕਸ਼ਮੀਰ ਵਿੱਚ ਹਾਲਾਤ ਹੌਲੀ-ਹੌਲੀ ਠੀਕ ਹੁੰਦੇ ਨਜ਼ਰ ਆ ਰਹੇ ਹਨ। ਧਾਰਾ 370 ਹਟਾਉਣ ਤੋਂ ਬਾਅਦ ਮੰਗਲਵਾਰ ਨੂੰ ਸ੍ਰੀਨਗਰ ਦੇ ਮਸ਼ਹੂਰ ਲਾਲ ਚੌਂਕ ਉੱਤੇ ਵਾਹਨਾਂ ਦੀ ਆਵਾਜਾਈ ਵੇਖੀ ਜਾ ਰਹੀ ਹੈ।
ਵੀਡੀਓ ਵੇਖਣ ਲਈ ਕਲਿੱਕ ਕਰੋ
ਲਾਲ ਚੌਂਕ ਤੋਂ ਕੰਡਿਆਲੀ ਤਾਰਾਂ ਹਟਾ ਦਿੱਤੀਆਂ ਗਈਆਂ ਹਨ ਅਤੇ ਉਸਦੇ ਨੇੜੇ ਟ੍ਰੈਫਿ਼ਕ ਵਿਵਸਥਾ ਵੀ ਠੀਕ ਚੱਲ ਰਹੀ ਹੈ। ਇਸ ਵਿਚਾਲੇ ਭਲਕੇ ਯਾਨੀ ਬੁੱਧਵਾਰ ਤੋਂ ਘਾਟੀ ਵਿੱਚ ਮਿਡਲ ਸਕੂਲ ਖੁੱਲਣਗੇ। ਇਸ ਤੋਂ ਪਹਿਲਾਂ ਇੱਕ ਉੱਚ ਅਧਿਕਾਰੀ ਨੇ ਦੱਸਿਆ ਸੀ ਕਿ ਘਾਟੀ ਵਿੱਚ ਕਾਨੂੰਨ-ਵਿਵਸਥਾ ਦੇ ਉਲੰਘਣ ਕਰਨ ਦੀ ਕੋਈ ਵੱਡੀ ਘਟਨਾ ਨਹੀਂ ਹੋਈ ਹੈ ਅਤੇ ਹਾਲਤ ਹੌਲੀ-ਹੌਲੀ ਠੀਕ ਹੋ ਰਹੇ ਹਨ।
ਜੰਮੂ-ਕਸ਼ਮੀਰ ਦੇ ਸੂਚਨਾ ਅਤੇ ਜਨਸੰਪਰਕ ਵਿਭਾਗ ਦੇ ਡਾਇਰੈਕਟਰ ਸੈਯਦ ਸਹਰੀਸ਼ ਅਸਗਰ ਨੇ ਮੀਡੀਆ ਨੂੰ ਦੱਸਿਆ ਕਿ ਜੰਮੂ ਇਲਾਕੇ ਵਿੱਚ ਕਾਨੂੰਨ-ਵਿਵਸਥਾ ਦੀ ਉਲੰਘਣਾ ਦੀ ਕੋਈ ਘਟਨਾ ਦਰਜ ਨਹੀਂ ਹੋਈ ਹੈ।