ਪੰਜਾਬ

punjab

ETV Bharat / bharat

ਖ਼ਰਾਬ ਸੜਕਾਂ ਕਾਰਨ ਵਧੀ ਠਿਯੋਗ ਦੇ ਬਾਗਵਾਨਾਂ ਦੀ ਚਿੰਤਾ

ਸ਼ਿਮਲਾ ਦੇ ਠਿਯੋਗ ਵਿਖੇ ਇਨ੍ਹਾਂ ਦਿਨਾਂ 'ਚ ਸੇਬ ਬਾਗਵਾਨ ਬੇਹਦ ਪਰੇਸ਼ਾਨ ਹਨ। ਇੱਕ ਪਾਸੇ ਉਨ੍ਹਾਂ ਨੂੰ ਮਜ਼ਦੂਰ ਨਾ ਮਿਲਣ ਦੀ ਸੱਮਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੂਜੇ ਪਾਸੇ ਖ਼ਰਾਬ ਸੜਕਾਂ ਦੇ ਕਾਰਨ ਉਨ੍ਹਾਂ ਦੀ ਚਿੰਤਾ ਵੱਧ ਗਈ ਹੈ। ਬਾਗਵਾਨਾਂ ਨੇ ਸਰਕਾਰ ਕੋਲੋਂ ਮਦਦ ਦੀ ਅਪੀਲ ਕੀਤੀ ਹੈ।

By

Published : Aug 27, 2019, 6:48 PM IST

Updated : Aug 27, 2019, 11:36 PM IST

ਫੋਟੋ

ਸ਼ਿਮਲਾ : ਕਿਸਾਨਾਂ ਦੀ ਆਮਦਨੀ ਦਾ ਮੁੱਖ ਸਾਧਨ ਸੇਬ ਦੀ ਫਸਲ ਇਸ ਵਾਰ ਕਿਸਾਨਾਂ ਲਈ ਵੱਧੀਆ ਸੌਗਾਤ ਲਿਆਈ ਹੈ। ਸ਼ਿਮਲਾ ਵਿੱਚ ਇਸ ਸਾਲ ਸੇਬ ਦੀ ਵੱਧੀਆ ਫਸਲ ਹੋਣ ਕਾਰਨ ਬਾਗਵਾਨ ਬੇਹਦ ਖੁਸ਼ ਹਨ। ਇਸ ਵਾਰ ਠੰਡ ਦੇ ਮੌਸਮ ਵਿੱਚ ਚੰਗੀ ਬਰਫ਼ ਪੈਂਣ ਕਰਕੇ ਸੇਬ ਦੀ ਫਸਲ ਪਿਛਲੇ ਕਾਈ ਸਾਲਾਂ ਤੋਂ ਵੱਧ ਹੋਈ ਹੈ।

ਵੀਡੀਓ

ਸ਼ਿਮਲਾ ਦੇ ਠਿਯੋਗ ਵਿਖੇ ਇਨ੍ਹਾਂ ਦਿਨਾਂ ਵਿੱਚ ਸੇਬ ਦੀ ਤੁੜਾਈ ਦਾ ਕੰਮ ਤੇਜ਼ੀ ਨਾਲ ਹੋ ਰਿਹਾ ਹੈ। ਜਿਥੇ ਇੱਕ ਪਾਸੇ ਕਿਸਾਨ ਵੱਧ ਉਤਪਾਦਨ ਹੋਣ ਕਾਰਨ ਖੁਸ਼ ਹਨ ਉਥੇ ਹੀ ਇਸ ਫਸਲ ਨੂੰ ਮੰਡੀਆਂ ਤੱਕ ਪਹੁੰਚਾਉਣ ਲਈ ਕਿਸਾਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਗੀਚੇ ਵਿੱਚ ਸੇਬ ਤੁੜਾਨ ਲਈ ਮਜ਼ਦੂਰਾਂ ਦੀ ਕਮੀ ਉਨ੍ਹਾਂ ਦੀ ਮੁੱਖ ਪਰੇਸ਼ਾਨੀ ਹੈ। ਇਸ ਸਾਲ ਇਥੇ ਨੇਪਾਲੀ ਮਜ਼ਦੂਰ ਘੱਟ ਗਿਣਤੀ ਵਿੱਚ ਆਏ ਹਨ।

ਈਟੀਵੀ ਭਾਰਤ ਨਾਲ ਆਪਣੀ ਪਰੇਸ਼ਾਨੀ ਸਾਂਝੀ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਮਜ਼ਦੂਰਾਂ ਦੀ ਕਮੀ ਦੇ ਨਾਲ-ਨਾਲ ਇਥੇ ਮੀਂਹ ਕਾਰਨ ਖ਼ਰਾਬ ਸੜਕਾਂ ਕਾਰਨ ਵੀ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਤੋੜੇ ਗਏ ਸੇਬਾਂ ਨੂੰ ਸੜਕ ਰਾਹੀਂ ਮੰਡੀਆਂ ਵਿੱਚ ਪਹੁੰਚਾਉਣ ਲਈ ਇੱਕ ਹਫ਼ਤੇ ਦਾ ਸਮਾਂ ਲਗ ਜਾਂਦਾ ਹੈ। ਅਜਿਹੇ ਵਿੱਚ ਮਜ਼ਦੂਰ ਵੀ ਬਾਗਵਾਨਾਂ ਕੋਲੋਂ ਮਨ-ਮਰਜ਼ੀ ਨਾਲ ਜ਼ਿਆਦਾ ਮਜ਼ਦੂਰੀ ਵਸੂਲ ਕਰ ਰਹੇ ਹਨ। ਬਾਗਵਾਨਾਂ ਦਾ ਸੇਬ ਦੀ ਇੱਕ ਪੇਟੀ ਉੱਤੇ 400 ਤੋਂ 500 ਰੁਪਏ ਤੱਕ ਦਾ ਖ਼ਰਚ ਆ ਰਿਹਾ ਹੈ ਅਤੇ ਇਸ ਵਾਰ ਜ਼ਿਆਦਾ ਫਸਲ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਫਸਲ ਦੀ ਘੱਟ ਕੀਮਤ ਮਿਲ ਰਹੀ ਹੈ।

ਉਨ੍ਹਾਂ ਦੱਸਿਆ ਕਿ ਠਿਯੋਗ ਦੇ ਵਿੱਚ ਲੋਕਾਂ ਨੇ ਆਪਸੀ ਸਹਿਯੋਗ ਨਾਲ ਵੀ ਸੜਕਾਂ ਤਿਆਰ ਕੀਤੀਆਂ ਸਨ ਜੋ ਕਿ ਭਾਰੀ ਮੀਂਹ ਕਾਰਨ ਬਦਹਾਲ ਹੋ ਚੁੱਕਿਆਂ ਹਨ। ਆਪਣੇ ਖ਼ਰਾਬ ਹਾਲਤਾਂ ਅਤੇ ਪਰੇਸ਼ਾਨੀਆਂ ਦੇ ਚਲਦੇ ਬਾਗਵਾਨਾਂ ਨੇ ਸੂਬਾ ਸਰਕਾਰ ਕੋਲੋਂ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਮੇਂ ਰਹਿੰਦੇ ਉਨ੍ਹਾਂ ਦੀ ਮਦਦ ਨਹੀਂ ਕਰੇਗੀ ਤਾਂ ਉਨ੍ਹਾਂ ਦੀ ਸਾਲ ਭਰ ਦੀ ਮਿਹਨਤ ਬੇਕਾਰ ਹੋ ਜਾਵੇਗੀ।

Last Updated : Aug 27, 2019, 11:36 PM IST

ABOUT THE AUTHOR

...view details