ਪੰਜਾਬ

punjab

ETV Bharat / bharat

ਕੁਦਰਤੀ ਨਹੀਂ ਰੋਹਿਤ ਸ਼ੇਖਰ ਤਿਵਾਰੀ ਦੀ ਮੌਤ ,ਕਤਲ ਦਾ ਖ਼ਦਸ਼ਾ

ਰੋਹਿਤ ਸ਼ੇਖਰ ਤਿਵਾਰੀ ਦੀ ਮੌਤ ਨੂੰ ਲੈ ਕੇ ਵੱਡਾ ਖ਼ੁਲਾਸਾ ਹੋਇਆ ਹੈ। ਅਦਾਲਤ ਰਾਹੀਂ ਪਿਤਾ ਪੁਰਖੀ ਅਧਿਕਾਰ ਲੈਂਣ ਵਾਲੇ ਰੋਹਿਤ ਸ਼ੇਖਰ ਤਿਵਾਰੀ ਦੀ ਮੌਤ ਕੁਦਰਤੀ ਨਹੀਂ ਸਗੋਂ ਉਨ੍ਹਾਂ ਦਾ ਕਤਲ ਕੀਤਾ ਗਿਆ ਹੈ। ਇਸ ਗੱਲ ਦੀ ਪੁਸ਼ਟੀ ਦਿੱਲੀ ਪੁਲਿਸ ਨੇ ਕੀਤੀ ਹੈ। ਜ਼ਿਕਰਯੋਗ ਹੈ ਕਿ ਰੋਹਿਤ ਸ਼ੇਖਰ ਦੀ ਮੌਤ ਬੁੱਧਵਾਰ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਭੇਤ ਭਰੇ ਹਾਲਾਤ 'ਚ ਹੋਈ ਸੀ।

ਰੋਹਿਤ ਸ਼ੇਖਰ ਤਿਵਾਰੀ

By

Published : Apr 20, 2019, 10:07 AM IST

ਨਵੀਂ ਦਿੱਲੀ : ਰੋਹਿਤ ਸ਼ੇਖਰ ਤਿਵਾਰੀ ਦੀ ਮੌਤ ਨੂੰ ਲੈ ਕੇ ਦਿੱਲੀ ਪੁਲਿਸ ਨੇ ਵੱਡਾ ਖ਼ੁਲਾਸਾ ਕੀਤਾ ਹੈ। ਦਿੱਲੀ ਪੁਲਿਸ ਨੇ ਰੋਹਿਤ ਦੀ ਮੌਤ ਨੂੰ ਗ਼ੈਰ ਕੁਦਰਤੀ ਕਰਾਰ ਦਿੰਦੇ ਹੋਏ ਕਤਲ ਦਾ ਮਾਮਲਾ ਦੱਸਿਆ ਹੈ।

ਮੀਡੀਆ ਰਿਪੋਰਟ ਦੇ ਮੁਤਾਬਕ ਰੋਹਿਤ ਦੀ ਮੌਤ ਸਬੰਧੀ ਮਾਮਲਾ ਹੁਣ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਟੀਮ ਦੇ ਹਵਾਲੇ ਕਰ ਦਿੱਤਾ ਗਿਆ ਹੈ। ਦਿੱਲੀ ਪੁਲਿਸ ਨੇ ਪੋਸਟਮਾਰਟਮ ਰਿਪੋਰਟ ਦੇ ਆਧਾਰ ਤੇ ਰੋਹਿਤ ਦੀ ਮੌਤ ਨੂੰ ਕਤਲ ਦਾ ਮਾਮਲਾ ਦੱਸਿਆ ਹੈ। ਪੋਸਟਮਾਰਟਮ ਰਿਪੋਰਟ ਮੁਤਾਬਕ ਰੋਹਿਤ ਦੀ ਮੌਤ ਜ਼ਬਰਦਸਤੀ ਨੱਕ ਤੇ ਮੂੰਹ ਘੁੱਟਣ ਕਾਰਨ ਹੋਈ ਸੀ। ਜਿਸ ਕਾਰਨ ਇਸ ਨੂੰ ਕਤਲ ਦਾ ਮਾਮਲਾ ਮੰਨਿਆ ਜਾ ਰਿਹਾ ਹੈ। ਫ਼ਾਰੈਂਸਿਕ ਤੇ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਨੇ ਰੋਹਿਤ ਸ਼ੇਖਰ ਦੇ ਘਰ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਰੋਹਿਤ ਸ਼ੇਖਰ ਦੀ ਮੌਤ ਦੀ ਵਜ੍ਹਾ ਹਾਲੇ ਤੱਕ ਸਪੱਸ਼ਟ ਨਹੀਂ ਹੋ ਸਕੀ ਹੈ। ਬੁੱਧਵਾਰ ਨੂੰ ਇੱਕ ਐਮਰਜੈਂਸੀ ਫੋਨ ਕਾਲ ਤੋਂ ਬਾਅਦ ਰੋਹਿਤ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਸਾਕੇਤ ਦੇ ਮੈਕਸ ਹਸਪਤਾਲ ਲਿਜਾਇਆ ਗਿਆ ਸੀ। ਉਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਰੋਹਿਤ ਦੇ ਨੱਕ ਵਿੱਚੋਂ ਖ਼ੂਨ ਨੱਕ ਤੋਂ ਖ਼ੂਨ ਵੱਗ ਰਿਹਾ ਸੀ।

ABOUT THE AUTHOR

...view details