ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ੁੱਕਰਵਾਰ ਨੂੰ ਦੇਸ਼ ਦੀ ਫੌਜ ਦੀਆਂ ਤਿਆਰੀਆਂ ਤੇ ਲੱਦਾਖ ਦੇ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਲਦਾਖ ਦਾ ਦੌਰਾ ਕਰਨਗੇ। ਸਰਕਾਰੀ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਜਨਾਥ ਸਿੰਘ ਦੀ ਇਹ ਯਾਤਰਾ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਭਾਰਤ ਅਤੇ ਚੀਨ ਵਿਵਾਦਤ ਥਾਵਾਂ ਤੋਂ ਪੂਰੀ ਤਰ੍ਹਾਂ ਫੌਜ ਨੂੰ ਵਾਪਸ ਲੈਣ ਲਈ ਇੱਕ ਕਾਰਜ ਯੋਜਨਾ ਨੂੰ ਅੰਤਮ ਰੂਪ ਦੇਣ ਵੱਲ ਵਧ ਰਹੇ ਹਨ।
ਇਸ ਮੌਕੇ ਰੱਖਿਆ ਮੰਤਰੀ ਦੇ ਨਾਲ ਆਰਮੀ ਚੀਫ ਜਨਰਲ ਐਮ ਐਮ ਨਰਵਾਣੇ ਵੀ ਮੌਜੂਦ ਰਹਿਣਗੇ। ਰਾਜਨਾਥ ਸਿੰਘ ਭਾਰਤ-ਚੀਨ ਦੀ ਹਿੰਸਕ ਝੜਪ ਤੋਂ ਬਾਅਦ ਲੱਦਾਖ 'ਚ ਇਹ ਪਹਿਲਾ ਦੌਰਾ ਹੋਵੇਗਾ। ਕਿਉਂਕਿ ਭਾਰਤ-ਚੀਨੀ ਫੌਜਾਂ ਨੇ 5 ਮਈ ਨੂੰ ਸਰਹੱਦੀ ਕੰਟਰੋਲ ਰੇਖਾ (ਐਲਓਸੀ) 'ਤੇ ਵਿਵਾਦ ਸ਼ੁਰੂ ਹੋਇਆ ਸੀ।
ਰਾਜਨਾਥ ਸਿੰਘ ਦਾ ਇਹ ਦੌਰਾ ਪ੍ਰਧਾਨ ਮੰਤਰੀ ਦੇ ਅਚਨਚੇਤ ਦੌਰੇ ਤੋਂ ਕੁੱਝ ਦਿਨਾਂ ਬਾਅਦ ਹੋ ਰਿਹਾ ਹੈ। ਪੀਐਮ ਮੋਦੀ 3 ਜੁਲਾਈ ਨੂੰ ਲੱਦਾਖ 'ਚ ਅਚਨਚੇਤ ਦੌਰਾ ਕਰਨ ਪੁਜੇ। ਇਥੇ ਉਨ੍ਹਾਂ ਨੇ ਫੌਜ ਦੇ ਜਵਾਨਾਂ ਨੂੰ ਸੰਬਧਤ ਕੀਤਾ ਅਤੇ ਸਰਹੱਦ 'ਤੇ ਜਾਰੀ ਵਿਵਾਦ ਤੋਂ ਨਜਿੱਠਣ ਦਾ ਇਸ਼ਾਰਾ ਕੀਤਾ ਸੀ।