ਮਾਸਕੋ: ਰੱਖਿਆ ਮੰਤਰੀ ਰਾਜਨਾਥ ਸਿੰਘ ਮਾਸਕੋ ਵਿੱਚ ਸ਼ੰਘਾਈ ਸਹਿਕਾਰਤਾ ਸੰਗਠਨ (ਐਸਸੀਓ), ਸਮੂਹਕ ਸੁਰੱਖਿਆ ਸੰਧੀ ਸੰਗਠਨ (ਸੀਐਸਟੀਓ) ਅਤੇ ਸੀਆਈਐਸ ਦੇ ਮੈਂਬਰਾਂ ਦੀ ਸਾਂਝੀ ਬੈਠਕ ਵਿੱਚ ਸ਼ਾਮਲ ਹੋਏ। ਇਸ ਦੌਰਾਨ, ਉਨ੍ਹਾਂ ਨੇ ਕਿਹਾ ਕਿ ਸਾਨੂੰ ਰਵਾਇਤੀ ਅਤੇ ਗ਼ੈਰ ਰਵਾਇਤੀ ਦੋਵਾਂ ਖ਼ਤਰਿਆਂ ਨਾਲ ਨਜਿੱਠਣ ਲਈ ਸੰਸਥਾਗਤ ਸਮਰੱਥਾ ਦੀ ਜ਼ਰੂਰਤ ਹੈ- ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਭਾਰਤ ਅੱਤਵਾਦ, ਨਸ਼ਾ ਤਸਕਰੀ ਵਰਗੇ ਅਪਰਾਧਾਂ ਅਤੇ ਅੱਤਵਾਦ ਦੀ ਨਿੰਦਾ ਕਰਦਾ ਹੈ, ਅਤੇ ਇਸ ਦੇ ਸਮਰਥਕਾਂ ਦੀ ਵੀ ਨਿੰਦਾ ਕਰਦਾ ਹੈ।
ਉਨ੍ਹਾਂ ਕਿਹਾ ਕਿ ਮੈਂ ਅੱਜ ਫ਼ਿਰ ਤੋਂ ਪੁਸ਼ਟੀ ਕਰਦਾ ਹਾਂ ਕਿ ਭਾਰਤ ਇੱਕ ਵਿਸ਼ਵਵਿਆਪੀ ਸੁਰੱਖਿਆ ਢਾਂਚੇ ਦੇ ਵਿਕਾਸ ਲਈ ਵਚਨਬੱਧ ਹੈ, ਜੋ ਖੁੱਲ੍ਹੇ, ਪਾਰਦਰਸ਼ੀ, ਨਿਯਮਾਂ 'ਤੇ ਅਧਾਰਿਤ ਹੈ।
ਦੂਜੇ ਵਿਸ਼ਵ ਯੁੱਧ ਦਾ ਜ਼ਿਕਰ ਕਰਦਿਆਂ ਰੱਖਿਆ ਮੰਤਰੀ ਨੇ ਮੀਟਿੰਗ ਵਿੱਚ ਕਿਹਾ ਕਿ ਇਸ ਦੀਆਂ ਯਾਦਾਂ ਸਿਖਾਉਂਦੀਆਂ ਹਨ ਕਿ ਇੱਕ ਦੇਸ਼ ਦੀ ਦੂਜੇ ਪ੍ਰਤੀ ਚੰਗੀ ਭਾਵਨਾ ਨਾ ਰੱਖਣ ਕਾਰਨ ਤਬਾਹੀ ਮੱਚ ਗਈ ਸੀ।
ਰੱਖਿਆ ਮੰਤਰੀਆਂ ਦਾ ਸਾਂਝਾ ਫੋਟੋ ਸੈਸ਼ਨ ਰੱਖਿਆ ਮੰਤਰੀਆਂ ਦੀ ਸਾਂਝੀ ਬੈਠਕ ਤੋਂ ਪਹਿਲਾਂ ਦੂਜੇ ਵਿਸ਼ਵ ਯੁੱਧ ਦੀ 75ਵੀਂ ਵਰ੍ਹੇਗੰਢ ਦੇ ਯਾਦਗਾਰੀ ਸਮਾਗਮ ਵਿੱਚ ਸ਼ੰਘਾਈ ਸਹਿਕਾਰਤਾ ਸੰਗਠਨ, ਸਮੂਹਿਕ ਸੁਰੱਖਿਆ ਸੰਧੀ ਸੰਗਠਨ (ਸੀਐਸਟੀਓ) ਅਤੇ ਸੀਆਈਐਸ ਮੈਂਬਰ ਦੇਸ਼ਾਂ ਨੇ ਇੱਕ ਸਾਂਝੇ ਫ਼ੋਟੋ ਸੈਸ਼ਨ ਵਿੱਚ ਸ਼ਿਰਕਤ ਕੀਤੀ।
ਰਾਜਨਾਥ ਸਿੰਘ ਸਿਪਾਹੀਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਇਸ ਦੌਰਾਨ ਰੂਸ 'ਚ ਜੇਤੂ ਸਿਪਾਹੀਆਂ ਦੀ ਯਾਦਗਾਰ 'ਤੇ ਫੁੱਲ ਭੇਟ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਤੋਂ ਇਲਾਵਾ, ਰੱਖਿਆ ਮੰਤਰੀ ਨੇ ਰੂਸੀ ਆਰਮਡ ਫੋਰਸਿਜ਼ ਅਤੇ ਅਜਾਇਬ ਘਰ ਕੰਪਲੈਕਸ ਦੇ ਮੁੱਖ ਚਰਚ, 'ਮੈਮੋਰੀ ਰੋਡ' ਦਾ ਦੌਰਾ ਵੀ ਕੀਤਾ।
ਰਾਜਨਾਥ ਸਿੰਘ ਮੈਮੋਰੀ ਰੋਡ ਦੇ ਮੁੱਖ ਚਰਚ ਪਹੁੰਚੇ ਇਸ ਦੇ ਨਾਲ ਹੀ, ਮਾਸਕੋ ਵਿੱਚ ਭਾਰਤੀ ਅੰਬੈਸੀ ਪਹੁੰਚਣ ਤੋਂ ਬਾਅਦ ਰੱਖਿਆ ਮੰਤਰੀ ਨੇ ਮਹਾਤਮਾ ਗਾਂਧੀ ਦੀ ਮੂਰਤੀ 'ਤੇ ਮਾਲਾ ਚੜ੍ਹਾਈ।
ਰੱਖਿਆ ਮੰਤਰੀ ਮਹਾਤਮਾ ਗਾਂਧੀ ਦੇ ਬੁੱਤ 'ਤੇ ਫੁੱਲ ਮਾਲਾਵਾਂ ਭੇਟ ਕਰਦੇ ਹੋਏ ਦੱਸ ਦੇਈਏ ਕਿ ਵੀਰਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੀ ਰੂਸ ਯਾਤਰਾ ਦੌਰਾਨ ਭਾਰਤ ਵਿੱਚ ਏਕੇ-4203 ਰਾਈਫ਼ਲ ਦੇ ਨਿਰਮਾਣ ਲਈ ਇੱਕ ਵੱਡੇ ਸੌਦਾ ਨੂੰ ਅੰਤਮ ਰੂਪ ਦਿੱਤਾ।
ਏਕੇ 47 203 ਏ ਕੇ 47 ਰਾਈਫ਼ਲ ਦਾ ਨਵੀਨਤਮ ਅਤੇ ਅਤਿ ਆਧੁਨਿਕ ਰੁਪਾਂਤਰ ਹੈ, ਜੋ ਕਿ ਇੰਡੀਅਨ ਸਮਾਲ ਆਰਮ ਸਿਸਟਮ (ਇਨਸਾਸ) 5.56x45 ਮਿਲੀਮੀਟਰ ਅਸਾਲਟ ਰਾਈਫ਼ਲ ਨੂੰ ਬਦਲ ਦੇਵੇਗਾ।
ਰੂਸ ਦੀ ਨਿਊਜ਼ ਏਜੰਸੀ ਸਪੁਤਨਿਕ ਨੇ ਕਿਹਾ ਕਿ ਭਾਰਤੀ ਫ਼ੌਜ ਨੂੰ ਤਕਰੀਬਨ 7,70,000 ਏਕੇ-47 203 ਰਾਈਫ਼ਲਾਂ ਦੀ ਜ਼ਰੂਰਤ ਹੈ, ਜਿਨ੍ਹਾਂ ਵਿੱਚੋਂ 100,000 ਆਯਾਤ ਕੀਤੇ ਜਾਣਗੇ ਅਤੇ ਬਾਕੀ ਭਾਰਤ 'ਚ ਤਿਆਰ ਕੀਤੇ ਜਾਣਗੇ।