ਨਵੀਂ ਦਿੱਲੀ : ਲੋਕਸਭਾ ਚੋਣਾਂ ਦੇ ਮੱਦੇਨਜ਼ਰ ਤਿੰਨ ਸੂਬੀਆਂ ਵਿੱਚ ਜਨਰੈਲੀਆਂ ਕਰਨ ਜਾ ਰਹੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮੁੜ ਦਿੱਲੀ ਪਰਤਨਾ ਪਿਆ। ਇਹ ਦੌਰਾ ਉਨ੍ਹਾਂ ਦੇ ਜਹਾਜ਼ ਵਿੱਚ ਤਕਨੀਕੀ ਖ਼ਰਾਬੀ ਆ ਜਾਣ ਕਾਰਨ ਰੱਦ ਕਰਨਾ ਪਿਆ।
ਜਹਾਜ਼ ਦੇ ਇੰਜਣ 'ਚ ਖ਼ਰਾਬੀ ਕਾਰਨ ਰਾਹੁਲ ਗਾਂਧੀ ਨਹੀਂ ਕਰ ਸਕੇ ਚੋਣ ਰੈਲੀਆਂ - plane
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਅੱਜ ਚੋਣ ਪ੍ਰਚਾਰ ਲਈ ਹੋਣ ਵਾਲੇ ਦੌਰੇ ਨੂੰ ਕੁਝ ਸਮੇਂ ਲਈ ਟਾਲ ਦਿੱਤਾ ਗਿਆ ਹੈ। ਦਰਅਸਲ , ਉਨ੍ਹਾਂ ਦੇ ਜਹਾਜ਼ 'ਚ ਤਕਨੀਕੀ ਖ਼ਾਰਬੀ ਆਉਣ ਕਾਰਨ ਇਹ ਦੌਰਾਨ ਰੱਦ ਕਰਕੇ ਉਨ੍ਹਾਂ ਨੂੰ ਮੁੜ ਦਿੱਲੀ ਪਰਤਨਾ ਪਿਆ। ਲੋਕਸਭਾ ਚੋਣਾਂ ਦੇ ਪ੍ਰਚਾਰ ਲਈ ਰਾਹੁਲ ਗਾਂਧੀ ਅੱਜ ਤਿੰਨ ਸੂਬੀਆਂ ਵਿੱਚ ਜਨਰੈਲੀਆਂ ਕਰਨ ਵਾਲੇ ਸਨ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਸਬੰਧ ਵਿੱਚ ਖ਼ੁਦ ਟਵੀਟ ਕਰਦੇ ਹੋਏ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿੱਖਿਆ " ਪਟਨਾ ਦੇ ਲਈ ਸਾਡੀ ਫਲਾਈਟ ਵਿੱਚ ਕੁਝ ਤਕਨੀਕੀ ਖ਼ਰਾਬੀ ਆ ਗਈ ਹੈ। ਇਸ ਲਈ ਸਾਨੂੰ ਦਿੱਲੀ ਵਾਪਸ ਜਾਣਾ ਪੈ ਰਿਹਾ ਹੈ। ਬਿਹਾਰ ਸਥਿਤ ਸਮਸਤੀਪੁਰ,ਓੁੜੀਸਾ ਦੇ ਬਾਲਾਸੋਰ ਅਤੇ ਮਹਾਰਾਸ਼ਟਰ ਦੇ ਸੰਗਮਨੇਰ ਦੀ ਰੈਲੀਆਂ ਵਿੱਚ ਦੇਰ ਹੋਵੇਗੀ। ਅਸੁਵਿਧਾ ਲਈ ਖ਼ੇਦ ਹੈ।"
ਦੱਸਣਯੋਗ ਹੈ ਕਿ ਬੀਤੇ ਸਾਲ ਵੀ ਕਰਨਾਟਕ ਵਿਧਾਨ ਸਭਾ ਚੋਣਾਂ ਦੌਰਾਨ ਰਾਹੁਲ ਗਾਂਧੀ ਦੀ ਫਲਾਈਟ ਵਿੱਚ ਖ਼ਰਾਬੀ ਦੀ ਸ਼ਿਕਾਇਤ ਦਰਜ ਕੀਤੀ ਗਈ ਸੀ। ਇਸ ਦੌਰਾਨ ਕਾਂਗਰਸ ਨੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਤੀਜੀ ਕੋਸ਼ਿਸ਼ 'ਚ ਜਹਾਜ਼ ਹੁਬਲੀ ਹਵਾਈ ਅੱਡੇ ਤੇ ਉਤਾਰੇ ਜਾਣ ਦੀ ਗੱਲ ਕਹੀ ਸੀ। ਉਸ ਸਮੇਂ ਇਸ ਘਟਨਾ ਨੂੰ ਫਲਾਈਟ 'ਚ ਸਵਾਰ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾਉਣ ਲਈ ਜਾਣਬੁਝ ਕੇ ਕੀਤੀ ਗਈ ਛੇੜਛਾੜ ਦੱਸਿਆ ਗਿਆ ਸੀ।