ਨਵੀਂ ਦਿੱਲੀ: ਖੇਤੀ ਸੁਧਾਰ ਨਾਲ ਸਬੰਧਿਤ ਬਿੱਲਾਂ ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਸਰਕਾਰ 'ਤੇ ਹਮਲਾ ਕਰਦਿਆਂ ਹੋਇਆਂ ਇਨ੍ਹਾਂ ਬਿੱਲਾਂ ਨੂੰ ਕਿਸਾਨ ਤੇ ਖੇਤੀ ਵਿਰੋਧੀ ਬਿੱਲ ਦੱਸ ਰਹੇ ਹਨ। ਰਾਜ ਸਭਾ ਵਿੱਚ ਖੇਤੀ ਬਿੱਲਾਂ 'ਤੇ ਸੱਤਾ ਤੇ ਵਿਰੋਧੀ ਧਿਰ ਵਿਚਕਾਰ ਬਹਿਸ ਚੱਲ ਰਹੀ ਹੈ। ਇਸ ਤਹਿਤ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨ ਬਿੱਲਾਂ ਨੂੰ ਲੈ ਕੇ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਵਾਲ ਖੜੇ ਕੀਤੇ ਗਏ ਹਨ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਨੂੰ ਪੂੰਜੀਪਤੀਆਂ ਦੇ 'ਗੁਲਾਮ' ਬਣਾ ਰਹੇ ਹਨ।
ਕਿਸਾਨ ਬਿੱਲ ਬਾਰੇ ਰਾਜ ਸਭਾ ਵਿੱਚ ਬਹਿਸ ਦੇ ਵਿਚਕਾਰ, ਰਾਹੁਲ ਗਾਂਧੀ ਨੇ ਐਤਵਾਰ ਨੂੰ ਆਪਣੇ ਟਵੀਟ ਵਿੱਚ ਲਿਖਿਆ, “ਮੋਦੀ ਸਰਕਾਰ ਦੀ ਖੇਤੀਬਾੜੀ ਵਿਰੋਧੀ‘ ਕਾਲਾ ਕਾਨੂੰਨ ’ਨਾਲ, ਕਿਸਾਨਾਂ ਨੂੰ: