ਨਵੀਂ ਦਿੱਲੀ: ਫਰਵਰੀ 'ਚ ਮੁੱਖ ਮੰਤਰੀ ਕੇਜਰੀਵਾਲ ਦੀ ਪ੍ਰਧਾਨਗੀ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜ ਸਾਲਾਂ ਦਾ ਕਾਰਜਕਾਲ ਪੂਰਾ ਹੋ ਜਾਵੇਗਾ ਜਿਸ ਕਾਰਨ ਦਿੱਲੀ 'ਚ ਜਲਦ ਹੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਦਿੱਲੀ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਕਮੀਸ਼ਨ ਨੇ ਕਈ ਬਦਲਾਅ ਕੀਤੇ ਹਨ ਜਿਸ ਕਾਰਨ ਆਉਣ ਵਾਲੀਆਂ ਚੋਣਾਂ ਹੋਈਟੈਕ ਹੋਣਗੀਆਂ। ਹਾਲਾਂਕਿ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਨਹੀਂ ਹੋਇਆ ਪਰ ਚੋਣ ਕਮੀਸ਼ਨ ਨੇ ਇਸ ਵਾਰ ਚੋਣਾਂ ਲਈ ਕੁੱਝ ਖ਼ਾਸ ਤਿਆਰੀਆਂ ਕੀਤੀਆਂ ਹਨ। ਇਸ ਵਾਰ ਦਿੱਲੀ ਵਿਧਾਨ ਸਭਾ ਚੋਣਾਂ' ਚ ਵੋਟਰਾਂ ਦੀ ਪਛਾਣ ਕਯੂਆਰ(QR) ਕੋਡ ਰਾਹੀਂ ਹੋ ਸਕਦੀ ਹੈ।
ਇਹ ਵੀ ਪੜੋ- CDS ਦੀ ਨਿਯੁਕਤੀ ਦਾ ਸਵਾਗਤ, ਪਰ ਭਰੋਸਾ ਨਹੀਂ ਕਿ ਰਾਵਤ ਇੱਕ ਚੰਗਾ ਜਨਰਲ: ਪੀ ਚਿਦੰਬਰਮ