ਨਵੀਂ ਦਿੱਲੀ: ਦੇਸ਼ ਭਰ 'ਚ ਸੀਏਏ ਤੇ ਐਨਆਰਸੀ ਵਿਰੁੱਧ ਪ੍ਰਦਰਸ਼ਨ ਜਾਰੀ ਹੈ। ਹੁਣ ਸ਼ਾਹੀਨ ਬਾਗ਼ ਵਾਂਗ ਦਿੱਲੀ ਦੇ ਨਿਜ਼ਾਮੂਦੀਨ ਕੋਲ ਬਾਰਾਪੂਲਾ ਫਲਾਈਓਵਰ ਤੋਂ ਨੋਇਡਾ ਵੱਲ ਜਾਣ ਵਾਲੇ ਰਸਤੇ 'ਤੇ ਵੀ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਇਸ ਪ੍ਰਦਰਸ਼ਨ 'ਚ ਵੀ ਵੱਡੀ ਗਿਣਤੀ 'ਚ ਔਰਤਾਂ ਸ਼ਾਮਲ ਹਨ।
ਸ਼ਾਹੀਨ ਬਾਗ਼ ਤੋਂ ਬਾਅਦ ਨਿਜ਼ਾਮੂਦੀਨ 'ਚ ਧਰਨੇ 'ਤੇ ਬੈਠੀਆਂ ਔਰਤਾਂ - ਨਾਗਰਿਕਤਾ ਸੋਧ ਕਾਨੂੰਨ ਤੇ ਐਨਆਰਸੀ ਵਿਰੁੱਧ ਪ੍ਰਦਰਸ਼ਨ
ਦਿੱਲੀ 'ਚ ਇੱਕ ਹੋਰ ਸ਼ਾਹੀਨ ਬਾਗ ਬਣ ਗਿਆ ਹੈ। ਸੀਏਏ ਤੇ ਐਨਆਰਸੀ ਦੇ ਵਿਰੋਧ 'ਚ ਹੁਣ ਸ਼ਾਹੀਨ ਬਾਗ ਤੋਂ ਬਾਅਦ ਨਿਜ਼ਾਮੂਦੀਨ 'ਚ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਇਸ ਪ੍ਰਦਰਸ਼ਨ 'ਚ ਵੀ ਵੱਡੀ ਗਿਣਤੀ 'ਚ ਔਰਤਾਂ ਸ਼ਾਮਲ ਹਨ।
ਫ਼ੋਟੋ
ਸੀਏਏ ਦੇ ਵਿਰੋਧ 'ਚ ਸ਼ਾਹੀਨ ਬਾਗ 'ਚ ਔਰਤਾਂ ਲਗਭਗ ਡੇਢ ਮਹੀਨੇ ਤੋਂ ਧਰਨੇ ਤੇ ਬੈਠੀਆਂ ਹਨ। ਹੁਣ ਇਸੇ ਤਰਜ 'ਤੇ ਨਿਜ਼ਾਮੂਦੀਨ 'ਚ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ।
ਇਸ ਵਿਰੋਧ ਪ੍ਰਦਰਸ਼ਨ 'ਚ ਵੀ ਸ਼ਾਹੀਨ ਬਾਗ਼ ਵਾਂਗ ਔਰਤਾਂ ਦੀ ਸੰਖਿਆ ਜ਼ਿਆਦਾ ਹੈ। ਦੱਸ ਦੇਈਏ ਕਿ ਇਹ ਪ੍ਰਦਰਸ਼ਨਕਾਰੀ ਨਾਗਰਿਕਤਾ ਸੋਧ ਕਾਨੂੰਨ ਤੇ ਐਨਆਰਸੀ ਵਾਪਸ ਲੈਣ ਦੀ ਮੰਗ ਕਰ ਰਹੇ ਹਨ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਜਾਰੀ ਹੈ। ਇਸ ਪ੍ਰਦਰਸ਼ਨ ਕਾਰਨ ਦਿੱਲੀ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ।