ਨਿਊਯਾਰਕ: ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜੋ ਬਾਈਡੇਨ ਨੇ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਕਮਲਾ ਹੈਰਿਸ ਨੂੰ ਉਪ-ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਵਜੋਂ ਆਪਣੀ ਪਸੰਦ ਦੱਸਿਆ ਹੈ। ਇਸ ਐਲਾਨ ਤੋਂ ਬਾਅਦ 55 ਸਾਲਾ ਕਮਲਾ ਹੈਰਿਸ ਉਪ ਰਾਸ਼ਟਰਪਤੀ ਅਹੁਦੇ ਲਈ ਸਿਖਰ ਦੀ ਦਾਵੇਦਾਰ ਬਣ ਗਈ ਹੈ ਅਤੇ ਉਸ ਨੂੰ ਚੰਗਾ ਸਮਰਥਨ ਮਿਲ ਰਿਹਾ ਹੈ। ਅਮਰੀਕਾ ਦੇ ਇਤਿਹਾਸ 'ਚ ਪਹਿਲੀ ਵਾਰ ਅਫਰੀਕਨ-ਭਾਰਤੀ ਅਮਰੀਕਨ ਮਹਿਲਾ ਉਪ-ਰਾਸ਼ਟਰਪਤੀ ਦੀਆਂ ਚੋਣਾਂ 'ਚ ਉਮੀਦਵਾਰ ਹੋਵੇਗੀ। ਚੋਣ 'ਚ ਹੈਰਿਸ ਦਾ ਮੁਕਾਬਲਾ ਰਿਪਬਲਿਕਨ ਉਮੀਦਵਾਰ ਅਤੇ ਮੌਜੂਦਾ ਉਪ ਰਾਸ਼ਟਰਪਤੀ ਮਾਈਕ ਪੇਂਸ ਨਾਲ ਹੋਵੇਗਾ।
ਕਮਲਾ ਹੈਰਿਸ ਦੇ ਸਮਰਥਕ ਸੋਸ਼ਲ ਮੀਡੀਆ 'ਤੇ ਖ਼ੁਸ਼ੀ ਦਾ ਇਜ਼ਹਾਰ ਕਰ ਰਹੇ ਹਨ। ਆਗੂਆਂ ਸਣੇ ਕਈ ਲੋਕਾਂ ਨੇ ਨਿਜੀ ਤੌਰ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਤਮਿਲਨਾਡੂ ਦੇ ਉਪ ਮੁੱਖ ਮੰਤਰੀ ਓ ਪੰਨੀਰਸੇਲਵਮ ਨੇ ਵੀ ਕਮਲਾ ਹੈਰਿਸ ਦੇ ਅਮਰੀਕੀ ਉਪ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਵੱਜੋਂ ਨਾਮਜਦ ਹੋਣ 'ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਹੁਦੇ ਲਈ ਨਾਮਜਦ ਹੋਣਾ ਭਾਰਤ ਅਤੇ ਖ਼ਾਸ ਕਰ ਤਮਿਲਨਾਡੂ ਲਈ ਮਾਨ ਵਾਲੀ ਗੱਲ ਹੈ।
ਕੌਣ ਹੈ ਕਮਲਾ ਹੈਰਿਸ
ਕਮਲਾ ਹੈਰਿਸ ਅਮਰੀਕੀ ਰਾਜਨੀਤਕ ਅਤੇ ਵਕੀਲ ਹੈ। ਉਹ ਡੈਮੋਕਰੇਟਿਕ ਪਾਰਟੀ ਦੀ ਮੈਂਬਰ ਹੈ ਅਤੇ ਮੌਜੂਦਾ ਸਮੇਂ 'ਚ ਕੈਲੀਫ਼ੋਰਨੀਆ ਤੋਂ ਜੂਨੀਅਰ ਸੀਨੇਟਰ ਹੈ। ਹੈਰਿਸ ਨੇ 2010-2014 ਦੇ ਵਿਚਕਾਰ ਕਾਰਜਕਾਲ ਲਈ ਕੈਲੀਫ਼ੋਰਨੀਆ ਦੇ ਅਟਾਰਨੀ ਜਨਰਲ ਦੇ ਰੂਪ 'ਚ ਵੀ ਕੰਮ ਕੀਤਾ।
ਅਮਰੀਕਾ ਦੀ ਰਾਜਨੀਤੀ 'ਚ ਕਮਲਾ ਹੈਰਿਸ ਦਾ ਸਫ਼ਰ
ਕੈਲੀਫ਼ੋਰਨੀਆ ਦੀ ਅਟਾਰਨੀ ਜਨਰਲ ਦੇ ਰੂਪ 'ਚ ਮਸ਼ਹੂਰ ਹੋਣ ਤੋਂ ਬਾਅਦ ਹੈਰਿਸ ਨੇ ਨਵੰਬਰ 2016 'ਚ ਅਮਰੀਕੀ ਸੀਨੇਟ ਦੀ ਚੋਣ ਲੜੀ ਅਤੇ ਲਾਰੇਟਾ ਸਾਨਚੇਜ਼ ਨੂੰ ਹਰਾ ਕੈਲੀਫ਼ੋਰਨੀਆ ਦੀ ਤੀਜੀ ਮਹਿਲਾ ਸੀਨੇਟਰ ਬਣੀ। ਉਹ ਅਮਰੀਕੀ ਸੀਨੇਟ 'ਚ ਪਹੁੰਚਣ ਵਾਲੀ ਦੱਖਣੀ ਏਸ਼ੀਆਈ ਅਮਰੀਕੀ ਹੈ ਅਤੇ ਦੂਜੀ ਅਫਰੀਕੀ ਅਮਰੀਕੀ ਮਹਿਲਾ ਹੈ।
ਸੀਨੇਟਰ ਦੇ ਰੂਪ 'ਚ ਕਮਲਾ ਹੈਰਿਸ ਨੇ ਸਿਹਤ ਸੇਵਾਵਾਂ 'ਚ ਸੁਧਾਰ, ਅਪਰਵਾਸੀਆਂ ਲ਼ਈ ਨਾਗਰਿਕਤਾ, DREAM ਮੁਹਿੰਮ ਹਥਿਆਰਾਂ 'ਤੇ ਰੋਕ ਲਾ ਸੁਧਾਰਾਂ ਦਾ ਸਮਰਥਨ ਕੀਤਾ ਹੈ। ਦਸੰਬਰ 2019 'ਚ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕਰੇਟਿਕ ਪਾਰਟੀ 'ਚ ਨਾਮਜਦ ਦੀ ਦੌੜ 'ਚ ਸ਼ਾਮਲ ਹੋਈ, ਅਤੇ ਬਾਅਦ 'ਚ ਪੈਸਿਆਂ ਦੀ ਘਾਟ ਦਾ ਹਵਾਲਾ ਦਿੰਦਿਆਂ ਪਿੱਛੇ ਹਟ ਗਈ ਸੀ। ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੀ ਦੌੜ ਤੋਂ ਬਾਹਰ ਹੋਣ ਦੇ 9 ਮਹੀਨਿਆਂ ਬਾਅਦ ਅਗਸਤ 2020 'ਚ ਹੈਰਿਸ ਡੈਮੋਕਰੇਟਿਕ ਪਾਰਟੀ ਦੀ ਤੀਸਰੀ ਮਹਿਲਾ ਅਮਰੀਕੀ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਾਰ ਬਣੀ।
ਹੈਰਿਸ ਦਾ ਵਕੀਲ ਦੇ ਰੂਪ 'ਚ ਸਫ਼ਰ