ਪੰਜਾਬ

punjab

By

Published : Nov 1, 2020, 11:07 PM IST

ETV Bharat / bharat

ਹਿਮਾਚਲ ਦੇ 5 ਜ਼ਿਲ੍ਹਿਆ 'ਚ ਮੀਂਹ ਤੇ ਬਰਫ਼ਬਾਰੀ ਦੀ ਸੰਭਾਵਨਾ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ

ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਵਿਭਾਗ ਦੇ ਵੱਲੋਂ ਪ੍ਰਦੇਸ਼ ਦੇ ਮੱਧਵਤੀ ਤੇ ਉਚਾਈ ਵਾਲੇ ਇਲਾਕੇ ਵਿੱਚ ਮੀਂਹ ਤੇ ਬਰਫਬਾਰੀ ਹੋਣ ਦੀ ਸੰਭਵਾਨਾ ਜਤਾਈ ਹੈ। ਮੌਸਮ ਵਿਭਾਗ ਨੇ ਚੰਬਾ ਕਾਂਗੜਾ ਕੁੱਲੂ ਮੰਡੀ ਤੇ ਸ਼ਿਮਲਾ ਵਿੱਚ ਯੈਲੋ ਅਲਰਟ ਜਾਰੀ ਕੀਤਾ ਸੀ ਪਰ ਸ਼ਿਮਲਾ ਵਿੱਚ ਐਤਵਾਰ ਸ਼ਾਮ ਤੱਕ ਮੌਸਮ ਸਾਫ਼ ਬਣਿਆ ਰਿਹਾ।

ਫ਼ੋਟੋ
ਫ਼ੋਟੋ

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਪੰਜ ਜ਼ਿਲ੍ਹਿਆ ਵਿੱਚ ਮੌਸਮ ਵਿਭਾਗ ਨੇ ਪ੍ਰਦੇਸ਼ ਦੇ ਮੱਧਵਤੀ ਤੇ ਉਚਾਈ ਵਾਲੇ ਇਲਾਕਿਆਂ ਵਿੱਚ ਮੀਂਹ ਤੇ ਬਰਫ਼ਬਾਰੀ ਹੋਣ ਦੀ ਸੰਭਵਾਨਾ ਪ੍ਰਗਟਾਈ ਹੈ। ਮੌਸਮ ਵਿਭਾਗ ਨੇ ਚੰਬਾ, ਕਾਂਗੜਾ, ਕੁੱਲੂ, ਮੰਡੀ ਤੇ ਸ਼ਿਮਲਾ ਵਿੱਚ ਯੈਲੋ ਅਲਰਟ ਜਾਰੀ ਕੀਤਾ ਸੀ ਪਰ ਸ਼ਿਮਲਾ ਵਿੱਚ ਐਤਵਾਰ ਸ਼ਾਮ ਤੱਕ ਮੌਸਮ ਸਾਫ਼ ਬਣਿਆ ਰਿਹਾ।

ਵਿਭਾਗ ਦੇ ਵੱਲੋਂ ਅੱਜ ਮੀਂਹ ਦੀ ਸੰਭਵਾਨਾ ਪ੍ਰਗਟਾਈ ਗਈ ਹੈ। ਹਾਲਾਂਕਿ ਹੁਣ ਤੱਕ ਪ੍ਰਦੇਸ਼ ਵਿੱਚ ਕਿਸੇ ਵੀ ਖੇਤਰ ਵਿੱਚ ਮੀਂਹ ਨਹੀਂ ਪਿਆ। ਵਿਭਾਗ ਨੇ ਆਉਣ ਵਾਲੇ ਇੱਕ ਹਫ਼ਤੇ ਤੱਕ ਮੌਸਮ ਸਾਫ਼ ਰਹਿਣ ਦੀ ਗੱਲ ਕਹੀ ਹੈ। ਮੌਸਮ ਵਿਭਾਗ ਨੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਕਿਹਾ ਕਿ ਅੱਜ ਪੰਜ ਜ਼ਿਲ੍ਹਿਆ ਵਿੱਚ ਯੈਲੋ ਅਲਰਟ ਕੀਤਾ ਗਿਆ ਹੈ ਤੇ ਸ਼ਾਮ ਤੱਕ ਉੱਚਾਈ ਵਾਲੇ ਇਲਾਕਿਆਂ ਵਿੱਚ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਦੇ ਨਿਰੇਦਸ਼ਕ ਮੁਤਾਬਕ ਆਉਣ ਵਾਲੇ 7 ਦਿਨਾਂ ਤੱਕ ਪ੍ਰਦੇਸ਼ ਵਿੱਚ ਮੌਸਮ ਸਾਫ਼ ਬਣਿਆ ਰਹੇਗਾ। ਉੱਪਰੀ ਖੇਤਰ ਵਿੱਚ ਮੀਂਹ ਹੋਣ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਜਿਸ ਨਾਲ ਠੰਢ ਵਿੱਚ ਇਜ਼ਾਫਾ ਹੋਇਆ ਹੈ। ਦੱਸ ਦੇਈਏ ਕਿ ਅਕਤੂਬਰ ਮਹੀਨੇ ਵਿੱਚ ਇਸ ਸਾਲ ਮੀਂਹ ਨਹੀਂ ਪਿਆ।

ABOUT THE AUTHOR

...view details