ਪੰਜਾਬ

punjab

ETV Bharat / bharat

ਕਾਂਗਰਸ ਮਹਾਤਮਾ ਗਾਂਧੀ ਦੀ ਪਾਰਟੀ ਹੈ, ਡਰਨਾ ਸਾਡੀ ਫਿਤਰਤ ਨਹੀਂ: ਪ੍ਰਿਯੰਕਾ ਗਾਂਧੀ

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਉੱਤਰ ਪ੍ਰਦੇਸ਼ ਸਰਕਾਰ 'ਤੇ ਨਿਸ਼ਾਨੇ ਵਿੰਨ੍ਹੇ। ਪ੍ਰਿਯੰਕਾ ਨੇ ਕਿਹਾ ਕਿ ਮੁਕੱਦਮੇ ਲਗਾਉਣ ਵਾਲੇ ਸ਼ਾਇਦ ਭੁੱਲ ਗਏ ਹਨ ਕਿ ਇਹ ਮਹਾਤਮਾ ਗਾਂਧੀ ਦੀ ਪਾਰਟੀ ਹੈ। ਸੇਵਾ ਸਾਡਾ ਅਧਾਰ ਹੈ ਅਤੇ ਡਰ ਸਾਡੀ ਫਿਤਰਤ ਨਹੀਂ।

ਫ਼ੋਟੋ।
ਫ਼ੋਟੋ।

By

Published : May 23, 2020, 7:49 PM IST

ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਉੱਤਰ ਪ੍ਰਦੇਸ਼ ਸਰਕਾਰ 'ਤੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਵਿਚ ਪਰਵਾਸੀ ਮਜ਼ਦੂਰਾਂ ਦੀ ਸਹਾਇਤਾ ਕਰਨ ਵਾਲੇ ਕਾਂਗਰਸੀ ਵਰਕਰਾਂ ਦੀ ਮਦਦ ਵਾਲੀ ਯੋਗੀ ਸਰਕਾਰ ਦੀ ਪ੍ਰਤੀਕਿਰਿਆ ਉੱਤੇ ਜਵਾਬ ਦਿੱਤਾ ਹੈ।

ਪ੍ਰਿਯੰਕਾ ਨੇ ਕਿਹਾ ਕਿ ਮੁਕੱਦਮੇ ਕਰਨ ਵਾਲੇ ਸ਼ਾਇਦ ਭੁੱਲ ਗਏ ਹਨ ਕਿ ਇਹ ਮਹਾਤਮਾ ਗਾਂਧੀ ਦੀ ਪਾਰਟੀ ਹੈ। ਸੇਵਾ ਸਾਡਾ ਅਧਾਰ ਹੈ ਅਤੇ ਡਰ ਸਾਡੀ ਫਿਤਰਤ ਨਹੀਂ ਹੈ।

ਉਨ੍ਹਾਂ ਇਸ ਬਾਰੇ ਟਵੀਟ ਕੀਤਾ, "ਪਿਛਲੇ 60 ਦਿਨਾਂ ਤੋਂ ਯੂਪੀ ਕਾਂਗਰਸ ਦੇ ਵਰਕਰ ਪਰਵਾਸੀ ਮਜ਼ਦੂਰਾਂ ਅਤੇ ਲੋੜਵੰਦਾਂ ਦੀ ਸੇਵਾ ਵਿੱਚ ਦਿਨ ਰਾਤ ਲੱਗੇ ਹੋਏ ਹਨ। ਕਾਂਗਰਸ ਦੇ ਸਿਪਾਹੀਆਂ ਵੱਲੋਂ ਰਾਸ਼ਨ, ਭੋਜਨ ਅਤੇ ਦਵਾਈਆਂ ਮੁਹੱਈਆ ਕਰਾਉਣ ਦਾ ਕੰਮ, ਮਜ਼ਦੂਰਾਂ ਨੂੰ ਭੋਜਨ ਅਤੇ ਪਾਣੀ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਨੂੰ ਘਰ ਪਰਤਣ ਦੀ ਸਹੂਲਤ ਦਾ ਕੰਮ ਸੇਵਾ ਤੇ ਭਾਵਨਾ ਨਾਲ ਕਰ ਰਹੇ ਹਨ।"

ਲਗਾਤਾਰ ਕੀਤੇ ਗਏ ਟਵੀਟ ਵਿੱਚ ਪ੍ਰਿਯੰਕਾ ਗਾਂਧੀ ਨੇ ਅੱਗੇ ਲਿਖਿਆ, " ਹੋਰ ਨੇਤਾਵਾਂ ਨੇ ਫੇਸਬੁੱਕ ਲਾਈਵ 'ਤੇ ਆਪਣੀ ਇਕਜੁੱਠਤਾ ਦਿਖਾਈ, ਕੱਲ੍ਹ ਸਾਰੇ ਜ਼ਿਲ੍ਹਿਆਂ ਵਿੱਚ ਸਰਕਾਰ ਨੂੰ ਇੱਕ ਮੰਗ ਪੱਤਰ ਦਿੱਤਾ। ਮੁਕੱਦਮੇ ਕਰਨ ਵਾਲੇ ਬਾਜ਼ ਸ਼ਾਇਦ ਭੁੱਲ ਗਏ ਹਨ ਕਿ ਇਹ ਮਹਾਤਮਾ ਗਾਂਧੀ ਦੀ ਪਾਰਟੀ ਹੈ। ਸੇਵਾ ਸਾਡਾ ਅਧਾਰ ਹੈ ਅਤੇ ਡਰ ਸਾਡੀ ਫਿਤਰਤ ਨਹੀਂ ਹੈ।"

ABOUT THE AUTHOR

...view details