ਲਖਨਊ: ਹਾਥਰਸ ਸਮੂਹਿਕ ਜਬਰ ਜਨਾਹ ਪੀੜਤ ਕੁੜੀ ਦੀ ਮ੍ਰਿਤਕ ਦੇਹ ਬੀਤੀ ਦੇਰ ਰਾਤ ਉਸ ਦੇ ਪਿੰਡ ਪਹੁੰਚੀ ਅਤੇ ਪ੍ਰਸ਼ਾਸਨ ਵੱਲੋਂ ਪਿੰਡ ਵਾਸੀਆਂ ਦੇ ਭਾਰੀ ਵਿਰੋਧ ਦੇ ਵਿਚਕਾਰ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ, ਜਦਕਿ ਪਰਿਵਾਰ ਵਾਲੇ ਸਸਕਾਰ ਲਈ ਤਿਆਰ ਨਹੀਂ ਸਨ। ਇਸ ਦੇ ਬਾਵਜੂਦ, ਪੁਲਿਸ ਨੇ ਪੀੜਤਾ ਦਾ ਅੰਤਮ ਸਸਕਾਰ ਕੀਤਾ। ਇਸ ਦੇ ਨਾਲ ਹੀ ਰਾਜਨੀਤਿਕ ਪਾਰਟੀਆਂ ਅਤੇ ਵਿਰੋਧੀ ਧਿਰਾਂ ਨੇ ਇਸ ਮਾਮਲੇ ਸਬੰਧੀ ਯੋਗੀ ਸਰਕਾਰ ਅਤੇ ਯੂਪੀ ਪੁਲਿਸ ਦੀ ਨਿੰਦਾ ਕੀਤੀ ਹੈ।
ਪ੍ਰਿਅੰਕਾ ਗਾਂਧੀ ਯੂਪੀ ਦੇ ਮੁੱਖ ਮੰਤਰੀ ਤੋਂ ਅਸਤੀਫ਼ੇ ਦੀ ਕੀਤੀ ਮੰਗ
ਇਸ ਮਾਮਲੇ ਵਿੱਚ ਪ੍ਰਿਅੰਕਾ ਗਾਂਧੀ ਨੇ ਸੀਐਮ ਯੋਗੀ ਅਦਿੱਤਿਆਨਾਥ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਰਾਤ ਨੂੰ 2.30 ਵਜੇ ਪਰਿਵਾਰ ਰੋਂਦਾ-ਕੁਰਲਾਉਂਦਾ ਰਿਹਾ, ਪਰ ਹਾਥਰਸ ਦੀ ਪੀੜਤਾ ਦੀ ਮ੍ਰਿਤਕ ਦੇਹ ਦਾ ਪ੍ਰਸ਼ਾਸਨ ਨੇ ਅੰਤਿਮ ਸਸਕਾਰ ਕਰ ਦਿੱਤਾ। ਜਦੋਂ ਉਸ 'ਤੇ ਹਮਲਾ ਹੋਇਆ ਤਾਂ ਸਰਕਾਰ ਨੇ ਸਮੇਂ 'ਤੇ ਇਲਾਜ ਨਹੀਂ ਕੀਤਾ। ਪੀੜਤਾ ਦੀ ਮੌਤ ਤੋਂ ਬਾਅਦ ਸਰਕਾਰ ਨੇ ਪਰਿਵਾਰ ਵਾਲਿਆਂ ਤੋਂ ਉਸ ਦੇ ਸਸਕਾਰ ਦਾ ਹੱਕ ਛਿੱਨਿਆ ਤੇ ਮ੍ਰਿਤਕਾ ਨੂੰ ਸਨਮਾਨ ਤੱਕ ਨਹੀਂ ਦਿੱਤਾ। ਇਹ ਬਹੁਤ ਹੀ ਅਣਮਨੁੱਖੀ ਵਤੀਰਾ ਹੈ। ਤੁਸੀਂ ਜ਼ੁਰਮ ਰੋਕਿਆ ਨਹੀਂ ਸਗੋਂ ਅਪਰਾਧੀਆਂ ਦੀ ਤਰ੍ਹਾਂ ਵਿਵਹਾਰ ਕੀਤਾ ਹੈ। ਅੱਤਿਆਚਾਰ ਰੋਕਿਆ ਨਹੀਂ, ਇੱਕ ਮਾਸੂਮ ਬੱਚੀ ਤੇ ਉਸ ਦੇ ਪਰਿਵਾਰ 'ਤੇ ਅੱਤਿਆਚਾਰ ਕੀਤਾ ਹੈ। ਪ੍ਰਿਅੰਕਾ ਨੇ ਮੰਗ ਕਰਦਿਆਂ ਕਿਹਾ ਕਿ ਯੋਗੀ ਆਦਿੱਤਿਆਨਾਥ ਅਸਤੀਫ਼ ਦੇਵੇ। ਤੁਹਾਡੇ ਰਾਜ ਵਿੱਚ ਨਿਆ ਨਹੀਂ, ਸਿਰਫ਼ ਨਾਇਨਸਾਫ਼ੀ ਹੈ।
ਬਸਪਾ ਮੁਖੀ ਮਾਇਆਵਤੀ ਨੇ ਯੂਪੀ ਪੁਲਿਸ ਦੀ ਨਿੰਦਾ ਕੀਤੀ
ਮਾਮਲੇ ਵਿੱਚ ਬਸਪਾ ਮੁਖੀ ਮਾਇਆਵਤੀ ਨੇ ਟਵੀਟ ਕਰਕੇ ਯੂਪੀ ਪੁਲਿਸ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ, "ਯੂਪੀ ਪੁਲਿਸ ਵੱਲੋਂ ਮ੍ਰਿਤਕ ਦੇਹ ਨੂੰ ਉਸਦੇ ਪਰਿਵਾਰ ਨੂੰ ਸੌਂਪਣ ਅਤੇ ਕੱਲ੍ਹ ਅੱਧੀ ਰਾਤ ਨੂੰ ਉਨ੍ਹਾਂ ਦੀ ਗ਼ੈਰ ਹਾਜ਼ਰੀ ਵਿੱਚ ਅੰਤਿਮ ਸਸਕਾਰ ਕਰ ਦੇਣਾ। ਇਸ ਕਰਕੇ ਲੋਕਾਂ ਵਿੱਚ ਕਾਫ਼ੀ ਗੁੱਸਾ ਹੈ।