ਪੰਜਾਬ

punjab

ETV Bharat / bharat

ਸੰਸਦ 'ਚ ਲਿਆਉਣਗੇ ਪ੍ਰਾਈਵੇਟ ਮੈਂਬਰ ਬਿੱਲ, ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਕਰਨਗੇ ਮੰਗ - agriculture laws

ਮੰਗਲਵਾਰ ਨੂੰ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਅਤੇ ਸਾਬਕਾ ਮੰਤਰੀਆਂ ਮਨੀਸ਼ ਤਿਵਾੜੀ ਅਤੇ ਪਰਨੀਤ ਕੌਰ, ਅਤੇ ਕਾਂਗਰਸ ਦੇ ਪੰਜਾਬ ਦੇ ਹੋਰ ਸੰਸਦ ਮੈਂਬਰ ਰਵਨੀਤ ਬਿੱਟੂ, ਜੇ.ਐਸ ਗਿੱਲ, ਅਮਰ ਸਿੰਘ, ਮੁਹੰਮਦ ਸਦੀਕ ਅਤੇ ਸੰਤੋਖ ਚੌਧਰੀ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ।

ਫ਼ੋਟੋ
ਫ਼ੋਟੋ

By

Published : Feb 9, 2021, 6:55 PM IST

ਨਵੀਂ ਦਿੱਲੀ: ਮੰਗਲਵਾਰ ਨੂੰ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ, ਪਰਨੀਤ ਕੌਰ, ਅਤੇ ਕਾਂਗਰਸ ਦੇ ਪੰਜਾਬ ਦੇ ਹੋਰ ਸੰਸਦ ਮੈਂਬਰ ਰਵਨੀਤ ਬਿੱਟੂ, ਜੇ.ਐਸ ਗਿੱਲ, ਅਮਰ ਸਿੰਘ, ਮੁਹੰਮਦ ਸਦੀਕ ਅਤੇ ਸੰਤੋਖ ਚੌਧਰੀ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਇਸ ਪ੍ਰੈਸ ਕਾਨਫੰਰਸ ਵਿੱਚ ਸੰਸਦ ਮੈਂਬਰਾਂ ਨੇ ਕਿਹਾ ਕਿ ਉਹ ਸੰਸਦ ਵਿੱਚ ਨਿੱਜੀ ਮੈਂਬਰ ਬਿੱਲ ਨੂੰ ਸਰਕਾਰ ਉੱਤੇ ਦਬਾਅ ਬਣਾਉਣ ਅਤੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ ਲਈ ਪੇਸ਼ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਹੋਰ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਇਸ ਕਦਮ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਨਗੇ।

ਸੰਸਦ ਮੈਂਬਰ ਪਰਨੀਤ ਕੌਰ ਨੇ ਕਿਹਾ ਕਿ ਸਾਂਸਦਾਂ ਦੇ ਕੋਲ ਇਹ ਇੱਕ ਜ਼ਰੀਆ ਹੈ ਜਿਸ ਨਾਲ ਉਹ ਆਪਣੀ ਗੱਲ ਨੂੰ ਸੰਸਦ ਵਿੱਚ ਰੱਖ ਸਕਦੇ ਹਨ। ਉਨ੍ਹਾਂ ਕਿਹਾ ਕਿ ਨਿੱਜੀ ਮੈਂਬਰ ਬਿੱਲ ਬਹੁਤ ਹੀ ਘੱਟ ਆਉਂਦੇ ਹਨ ਅਜੇ ਤੱਕ 14 ਨਿੱਜੀ ਮੈਂਬਰ ਬਿੱਲ ਆਏ ਹਨ। ਇਹ 15ਵਾਂ ਨਿੱਜੀ ਮੈਂਬਰ ਬਿੱਲ ਹੈ।

ਵੇਖੋ ਵੀਡੀਓ

ਸੰਸਦ ਮੈਂਬਰ ਅਮਰ ਸਿੰਘ ਨੇ ਕਿਹਾ ਕਿ ਜਦੋਂ ਇਹ ਕਾਲੇ ਖੇਤੀ ਕਾਨੂੰਨ ਬਿੱਲ ਦੇ ਰੂਪ ਵਿੱਚ ਸੀ ਉਨ੍ਹਾਂ ਨੇ ਸੰਸਦ ਮੈਂਬਰ ਹੋਣ ਦੇ ਨਾਤੇ ਇਸ ਬਿੱਲ ਨੂੰ ਲੋਕ ਸਭਾ ਵਿੱਚ ਪਾਸ ਨਾ ਹੋਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਮੋਦੀ ਕਿਸੇ ਦੀ ਕੋਈ ਗੱਲ ਸੁਣਨ ਲਈ ਬਿਲਕੁਲ ਵੀ ਤਿਆਰ ਨਹੀਂ ਸਨ। ਉਨ੍ਹਾਂ ਕਿਹਾ ਕਿ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਗੈਰ-ਜਮਹੂਰੀ ਢੰਗ ਨਾਲ ਸਰਕਾਰ ਚਲਾ ਰਹੀ ਹੈ। ਇਸ ਕਰਕੇ ਉਹ ਲੋਕ ਸਭਾ ਦੇ ਅੰਦਰ ਅਤੇ ਬਾਹਰ ਭਾਜਪਾ ਦਾ ਲੀਗਲ ਤਰੀਕੇ ਨਾਲ ਵਿਰੋਧ ਕਰਨਗੇ।

ਵੇਖੋ ਵੀਡੀਓ

ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਲੋਕ ਸਭਾ ਵਿੱਚ ਜਿਹੜੇ ਕਿਸਾਨ ਸੰਸਦ ਹਨ ਜਿਨ੍ਹਾਂ ਨੇ ਆਪਣਾ ਕਿੱਤਾ ਕਿਸਾਨੀ ਦੱਸਿਆ ਹੈ। ਉਨ੍ਹਾਂ ਦੀ ਗਿਣਤੀ 203 ਹੈ। ਇਹ ਕਿਸਾਨ ਸੰਸਦ ਸਾਰੀ ਪਾਰਟੀਆਂ ਦੇ ਹਨ। ਉਨ੍ਹਾਂ ਕਿਹਾ ਕਿ ਰਾਜਸਭਾ ਵਿੱਚ 64 ਕਿਸਾਨ ਸੰਸਦ ਹਨ। ਕਿਸਾਨ ਸੰਸਦਾਂ ਦੀ ਕੁੱਲ ਗਿਣਤੀ 267 ਹੈ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਸਾਰੇ ਕਿਸਾਨ ਸੰਸਦਾਂ ਨੂੰ ਅਪੀਲ ਕਰਨਗੇ ਕਿ ਉਹ ਵੀ ਨਿੱਜੀ ਮੈਂਬਰ ਬਿੱਲ ਵਿੱਚ ਸਹਿਯੋਗ ਦੇਣ।

ਵੇਖੋ ਵੀਡੀਓ

ਸੰਸਦ ਮੈਂਬਰ ਜੇਐਸ ਗਿੱਲ ਨੇ ਕਿਹਾ ਕਿ ਨਿੱਜੀ ਮੈਂਬਰ ਬਿੱਲ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ।

ਵੇਖੋ ਵੀਡੀਓ

ਸੰਸਦ ਮੈਂਬਰ ਸੰਤੋਖ ਸਿੰਘ ਚੋਧਰੀ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਕਿਸਾਨ ਹਿਤੈਸ਼ੀ ਕਾਨੂੰਨ ਨਹੀਂ ਹੈ। ਇਸ ਨਾਲ ਸਿਰਫ਼ ਕਿਸਾਨੀ ਪ੍ਰਭਾਵਿਤ ਨਹੀਂ ਹੋਵੇਗੀ ਸਗੋਂ ਕਿਸਾਨੀ ਨਾਲ ਜੁੜੇ ਸਾਰੇ ਕਿੱਤੇ ਵੀ ਪ੍ਰਭਾਵਿਤ ਹੋਣਗੇ।

ਵੇਖੋ ਵੀਡੀਓ

ਸੰਸਦ ਮੈਂਬਰ ਮੁਹੰਮਦ ਸਦੀਕ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਿਹੜੇ ਤਿੰਨ ਖੇਤੀ ਕਾਨੂੰਨ ਲਿਆਂਦੇ ਹਨ ਇਹ ਕਾਨੂੰਨ ਕਾਲਾ ਹੈ। ਜੇਕਰ ਇਹ ਕਾਨੂੰਨ ਕਾਲਾ ਨਾ ਹੁੰਦਾ ਤਾਂ ਪੂਰੇ ਦੇਸ਼ ਦੇ ਕਿਸਾਨ ਧਰਨਾ ਪ੍ਰਦਰਸ਼ਨ ਕਰਦੇ , ਅੱਜ ਸਮੁੱਚੇ ਦੇਸ਼ ਦੇ ਕਿਸਾਨ ਦਿੱਲੀ ਬਾਰਡਰਾਂ ਉੱਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ।

ਵੇਖੋ ਵੀਡੀਓ

ABOUT THE AUTHOR

...view details