ਪ੍ਰਧਾਨ ਮੰਤਰੀ ਮੋਦੀ ਦੀ ਪ੍ਰਤੀਕੀਰਿਆ
ਕੰਨਹਿਆ ਕੁਮਾਰ ਦਾ ਟਵੀਟ
ਪ੍ਰਧਾਨ ਮੰਤਰੀ ਮੋਦੀ ਦੀ ਪ੍ਰਤੀਕੀਰਿਆ
ਕੰਨਹਿਆ ਕੁਮਾਰ ਦਾ ਟਵੀਟ
ਚੰਦਰਯਾਨ-2 ਦੇ ਲੈਂਡਰ ਵਿਕਰਮ ਦਾ ਚੰਨ ਦੀ ਤਹਿ ਉੱਤੇ ਉੱਤਰਦੇ ਹੋਏ ਧਰਤੀ 'ਤੇ ਸਥਿਤ ਸਟੇਸ਼ਨ ਨਾਲ ਸੰਪਰਕ ਟੁੱਟ ਗਿਆ। ਇਹ ਸਪੰਰਕ ਉਸ ਵੇਲੇ ਟੁੱਟਿਆ ਜਿਸ ਵੇਲੇ ਲੈਂਡਰ ਚੰਨ ਦੀ ਤਹਿ ਤੋਂ ਮਹਿਜ 2.1 ਕਿੱਲੋਮੀਟਰ ਦੀ ਦੂਰੀ ਉੱਤੇ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੈਂਡਰ ਦੇ ਸੰਪਰਕ ਟੁੱਟ ਜਾਣ ਤੋਂ ਬਾਅਦ ਇਸਰੋ ਵਿਗਿਆਨੀਆਂ ਨੂੰ ਕਿਹਾ, " ਦੇਸ਼ ਨੂੰ ਤੁਹਾਡੇ ਉੱਤੇ ਮਾਣ ਹੈ। ਹਮੇਸ਼ ਸਭ ਤੋਂ ਵੱਧੀਆ ਦੀ ਉਮੀਂਦ ਕਰੋ ਅਤੇ ਹੌਸਲਾ ਰੱਖੋ। "
ਲੈਂਡਰ ਨੂੰ ਸ਼ਨਿਚਰਵਾਰ ਤੜਕੇ ਲਗਭਗ 1 ਵਜ ਕੇ 38 ਮਿੰਟ ਉੱਤੇ ਚੰਨ ਦੀ ਤਹਿ 'ਤੇ ਉੱਤੇ ਲਿਆਉਣ ਦੀ ਪ੍ਰਕੀਰਿਆ ਸ਼ੁਰੂ ਕੀਤੀ ਗਈ, ਪਰ ਚੰਨ ਦੀ ਤਹਿ ਉੱਤੇ ਆਉਂਦੇ ਹੋਏ 2.1 ਕਿੱਲੋਮੀਟਰ ਦੀ ਦੂਰੀ ਤੇ ਧਰਤੀ ਦੇ ਸਟੇਸ਼ਨ ਤੋਂ ਇਸ ਦਾ ਸੰਮਪਰਕ ਟੁੱਟ ਗਿਆ।
ਇਸਰੋ ਵਿਗਿਆਨਿਆਂ ਮੁਤਾਬਕ ਵਿਕਰਮ ਨੇ " ਰਫ਼ ਬ੍ਰੇਕਿੰਗ " ਅਤੇ " ਫਾਈਨ ਬ੍ਰੇਕਿੰਗ " ਦੀ ਪ੍ਰਕੀਰਿਆ ਨੂੰ ਸਫਲਤਾ ਨਾਲ ਪਾਰ ਕਰ ਲਿਆ, ਪਰ ਸਾਫਡ ਲੈਂਡਿੰਗ ਵੇਲੇ ਸੰਪਰਕ ਟੁੱਟਣ ਨਾਲ ਵਿਗਿਆਨੀਆਂ ਅਤੇ ਦੇਸ਼ ਵਾਸੀਆਂ ਵਿੱਚ ਨਿਰਾਸ਼ਾ ਛਾ ਗਈ।