ਨਵੀਂ ਦਿੱਲੀ: ਪੰਜਾਬ ਵਿੱਚ ਕਰਫਿਊ ਦੌਰਾਨ ਦਿੱਲੀ ਦੇ ਮਜਨੂ ਟਿੱਲਾ ਗੁਰਦੁਆਰਾ ਵਿਖੇ 300 ਦੇ ਕਰੀਬ ਵਿਅਕਤੀਆਂ ਰੁਕਣ ਦੇ ਮਾਮਲੇ ਵਿੱਚ ਪੁਲਿਸ ਨੇ ਕੇਸ ਦਰਜ ਕੀਤਾ ਹੈ।
ਗੁਰਦੁਆਰਾ ਸਾਰਿਬ 'ਚ ਕਰਫਿਊ ਦੌਰਾਨ ਰੁਕੇ 300 ਲੋਕ, ਪੁਲਿਸ ਨੇ ਕੀਤਾ ਕੇਸ
ਦਿੱਲੀ ਦੇ ਮਜਨੂ ਟਿੱਲਾ ਗੁਰਦੁਆਰਾ ਵਿਖੇ 300 ਦੇ ਕਰੀਬ ਵਿਅਕਤੀਆਂ ਰੁਕਣ ਦੇ ਮਾਮਲੇ ਵਿੱਚ ਪੁਲਿਸ ਨੇ ਕੇਸ ਦਰਜ ਕੀਤਾ ਹੈ।
ਸਿਵਲ ਲਾਈਨ ਥਾਣੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਡੀਐੱਸਜੀਐਮਸੀ ਨੇ ਪਹਿਲਾਂ ਹੀ ਰੁਕੇ ਸ਼ਰਧਾਲੂਆਂ ਨੂੰ ਬੱਸਾਂ ਵਿੱਚ ਪੰਜਾਬ ਛੱਡਣ ਦੀ ਗੱਲ ਕਹੀ ਸੀ। ਬੀਤੇ ਦਿਨ ਪ੍ਰਸ਼ਾਸਨ ਨੇ ਇਨ੍ਹਾਂ ਲੋਕਾਂ ਨੂੰ ਗੁਰਦੁਆਰਾ ਸਾਹਿਬ ਵਿੱਚੋਂ ਕੱਢ ਕੇ ਨਹਿਰੂ ਸਕੂਲ ਵਿੱਚ ਰਖਿਆ ਸੀ।
ਡੀਐੱਸਜੀਐਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਸਰਕਾਰ ਦੀ ਜਿੰਮੇਦਾਰੀ ਸੀ ਕਿ ਇੰਨਾ ਲੋਕਾਂ ਦੀ ਸੰਭਾਲ ਕੀਤੀ ਜਾਵੇ। ਉਨ੍ਹਾਂ ਨੇ ਲੋਕਾਂ ਦੀ ਜਾਣਕਾਰੀ ਦਿੱਲੀ ਦੇ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਦਿੱਤੀ ਸੀ। ਉਨ੍ਹਾਂ ਨੇ ਹੀ ਲੋਕਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਸ਼ਰਨ ਦਿੱਤੀ ਸੀ।
TAGGED:
Police case on Gurdwara