ਪੰਜਾਬ

punjab

ETV Bharat / bharat

ਪੀਐਮ ਸੋਮਵਾਰ ਨੂੰ ਸਾਂਸਦਾ ਲਈ ਬਣੇ ਬਹੁ-ਮੰਜਿਲਾ ਫਲੈਟਾਂ ਦਾ ਕਰਨਗੇ ਉਦਘਾਟਨ - PM TO INAUGURATE

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ 23 ਨਵੰਬਰ ਨੂੰ ਡਾ. ਬੀ.ਡੀ ਮਾਰਗ ‘ਤੇ ਸਥਿਤ ਬਹੁ-ਮੰਜ਼ਿਲਾ ਫਲੈਟਾਂ ਦਾ ਉਦਘਾਟਨ ਕਰਨਗੇ। ਇਹ ਫਲੈਟ ਸੰਸਦ ਮੈਂਬਰਾਂ ਲਈ ਤਿਆਰ ਕੀਤੇ ਗਏ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ

By

Published : Nov 21, 2020, 10:25 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਨਵੰਬਰ ਨੂੰ ਸੰਸਦ ਮੈਂਬਰਾਂ ਲਈ ਬਣੇ ਬਹੁ ਮੰਜ਼ਿਲਾ ਫਲੈਟਾਂ ਦਾ ਉਦਘਾਟਨ ਕਰਨਗੇ।

ਪ੍ਰਧਾਨ ਮੰਤਰੀ ਦਫਤਰ (ਪੀ.ਐੱਮ.ਓ.) ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਫਲੈਟ ਰਾਸ਼ਟਰੀ ਰਾਜਧਾਨੀ ਵਿੱਚ ਡਾ.ਬੀ.ਡੀ ਮਾਰਗ ‘ਤੇ ਸਥਿਤ ਹਨ। ਦੱਸਣਯੋਗ ਹੈ ਕਿ 80 ਸਾਲ ਤੋਂ ਵੱਧ ਪੁਰਾਣੇ ਅੱਠ ਪੁਰਾਣੇ ਬੰਗਲਿਆਂ ਨੂੰ 76 ਫਲੈਟਾਂ ਦੀ ਬਹੁ ਮੰਜ਼ਿਲਾ ਇਮਾਰਤ ਵਿੱਚ ਤਬਦੀਲ ਕੀਤਾ ਗਿਆ ਹੈ।

ਵਿਸ਼ਵ ਵਿਆਪੀ ਮਹਾਂਮਾਰੀ ਕੋਵਿਡ -19 ਦੇ ਪ੍ਰਭਾਵ ਦੇ ਬਾਵਜੂਦ, ਇਨ੍ਹਾਂ ਫਲੈਟਾਂ ਦਾ ਨਿਰਮਾਣ ਸਮੇਂ ਸਿਰ ਮੁਕੰਮਲ ਕਰ ਲਿਆ ਗਿਆ ਹੈ। ਇਨ੍ਹਾਂ ਬਹੁ ਮੰਜ਼ਿਲਾ ਫਲੈਟਾਂ ਦਾ ਨਿਰਮਾਣ ਪ੍ਰਵਾਨਤ ਲਾਗਤ ਤੋਂ ਲਗਭਗ 14 ਫੀਸਦ ਦੀ ਬਚਤ ਨਾਲ ਬਿਨਾਂ ਵਾਧੂ ਸਮਾਂ ਲਾਏ ਮੁਕੰਮਲ ਕੀਤਾ ਗਿਆ ਹੈ।

ਇਸ ਦੇ ਉਦਘਾਟਨ ਦੌਰਾਨ ਲੋਕ ਸਭਾ ਸਪੀਕਰ ਓਮ ਬਿਰਲਾ ਵੀ ਮੌਜੂਦ ਰਹਿਣਗੇ।

ABOUT THE AUTHOR

...view details