ਪੰਜਾਬ

punjab

ETV Bharat / bharat

ਪੀਐਮ ਨੇ ਕੀਤਾ ਕਾਂਗਰਸ 'ਤੇ ਸ਼ਬਦੀਵਾਰ

ਲੋਕਸਭਾ ਚੋਣਾਂ ਦੇ ਮੱਦੇਨਜ਼ਰ ਦੂਸਰੇ ਚਰਨ ਦੇ ਵੋਟਿੰਗ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ ਪੀਐਮ ਨੇ ਅਹਮਦਨਗਰ 'ਚ ਰੈਲੀ ਨੂੰ ਸੰਬੋਧਨ ਕੀਤਾ ਹੈ।

ਫ਼ਾਇਲ ਫੋਟੋ

By

Published : Apr 13, 2019, 12:06 AM IST

ਅਹਮਦਨਗਰ: ਮਹਾਰਾਸ਼ਟਰ ਦੇ ਅਹਮਦਨਗਰ 'ਚ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ, ਐਨਸੀਪੀ ਅਜਿਹੇ ਲੋਕਾਂ ਨਾਲ ਖੜੇ ਹਨ ਜੋ ਜੰਮੂ-ਕਸ਼ਮੀਰ ਨੂੰ ਭਾਰਤ ਤੋਂ ਵੱਖ ਕਰਨਾ ਚਾਹੁੰਦੇ ਹਨ।
ਇਸ ਮੌਕੇ ਮੋਦੀ ਨੇ ਕਾਂਗਰਸ 'ਤੇ ਤਿੱਖਾ ਸ਼ਬਦੀਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਨੂੰ ਕਾਂਗਰਸ ਤੋਂ ਕੋਈ ਉਮੀਦ ਨਹੀਂ ਹੈ।ਦੇਸ਼ 'ਚ ਜੋ ਪ੍ਰੇਸ਼ਾਨਿਆਂ ਹਨ ਉਹ ਸਿਰਫ਼ ਕਾਂਗਰਸ ਕਰਕੇ ਹੀ ਹਨ।

ਪੀਐਮ ਨੇ ਅਹਮਦਨਗਰ 'ਚ ਰੈਲੀ ਨੂੰ ਸੰਬੋਧਨ ਕੀਤਾ ਹੈ।
ਦੱਸਣਯੋਗ ਹੈ ਕਿ ਲੋਕਸਭਾ ਚੋਣਾਂ ਦਾ ਪਹਿਲਾ ਚਰਨ ਸੰਪੂਰਨ ਹੋ ਚੁੱਕਿਆ ਹੈ ਅਤੇ ਦੂਸਰੇ ਚਰਨ ਦੀ ਤਿਆਰੀ ਚੱਲ ਰਹੀ ਹੈ। ਰਾਜਨਿਤਿਕ ਦਲਾਂ ਨੇ ਅਗਲੇ ਚਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।ਇਸੇ ਹੀ ਕੜੀ 'ਚ ਪ੍ਰਧਾਨਮੰਤਰੀ ਨਰਿੰਦਰ ਮੋਦੀ 12 ਅਪ੍ਰੈਲ ਨੂੰ ਮਹਾਰਾਸ਼ਟਰ ਦੇ ਅਹਮਦਨਗਰ 'ਚ ਆਪਣੀ ਹੀ ਪਾਰਟੀ ਦਾ ਚੋਣ ਪ੍ਰਚਾਰ ਕਰਦੇ ਨਜ਼ਰ ਆਏ। ਉਨ੍ਹਾਂ ਵੱਲੋਂ ਲੋਕਾਂ ਨੂੰ ਆਪਣੀ ਪਾਰਟੀ ਦੇ 5 ਸਾਲ ਦੇ ਕਾਰਜ਼ਕਾਲ ਬਾਰੇ ਜਾਣਕਾਰੀ ਵੀ ਦਿੱਤੀ ਗਈ। ਹੁਣ ਦੇਖਣਾ ਇਹ ਹੋਵੇਗਾ ਇਸ ਪ੍ਰਚਾਰ ਦਾ ਲੋਕਾਂ 'ਤੇ ਅਸਰ ਹੁੰਦਾ ਹੈ ਕਿ ਨਹੀਂ।

For All Latest Updates

ABOUT THE AUTHOR

...view details