ਨਵੀਂ ਦਿੱਲੀ: ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਦੁਵੱਲੇ ਸਬੰਧ ਅੱਗੇ ਵਧ ਰਹੇ ਹਨ। ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੇ ਹਮਰੁਤਬਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਖ਼ਬਰਾਂ ਮੁਤਾਬਿਕ ਦੋਹਾਂ ਨੇਤਾਵਾਂ ਵਿਚਕਾਰ 6 ਤੋਂ 7 ਸਮਝੌਤਿਆਂ ‘ਤੇ ਹਸਤਾਖ਼ਰ ਹੋਏ।
ਪੀਐਮ ਮੋਦੀ ਨੇ ਕਿਹਾ ਕਿ ਉਹ ਖੁਸ਼ ਹਨ ਕਿ ਉਨ੍ਹਾਂ ਨੂੰ ਭਾਰਤ ਅਤੇ ਬੰਗਲਾਦੇਸ਼ ਦਰਮਿਆਨ 3 ਹੋਰ ਦੁਵੱਲੇ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਦਾ ਮੌਕਾ ਮਿਲਿਆ। ਪੀਐਮ ਮੋਦੀ ਨੇ ਦੱਸਿਆ ਕਿ ਐੱਲਪੀਜੀ ਇਮਪੋਰਟ, ਵੋਕੇਸ਼ਨਲ ਟ੍ਰੇਨਿੰਗ ਤੇ ਸੋਸ਼ਲ ਫ਼ੈਸੀਲਿਟੀ ਦੇ ਖੇਤਰ ਵਿੱਚ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਨੇ ਦੱਸਿਆ, 'ਪਿਛਲੇ ਇੱਕ ਸਾਲ ਵਿੱਚ ਅਸੀਂ ਵੀਡੀਓ ਲਿੰਕ ਰਾਹੀਂ 9 ਪ੍ਰਾਜੈਕਟ ਲਾਂਚ ਕੀਤੇ। ਅੱਜ ਵਾਲੇ ਤਿੰਨ ਪ੍ਰਾਜੈਕਟਾਂ ਨੂੰ ਜੋੜ ਕੇ ਅਸੀਂ ਇੱਕ ਦਰਜਨ ਜੁਆਇੰਟ ਪ੍ਰਾਜੈਕਟ ਲਾਂਚ ਕੀਤੇ ਹਨ। ਸ਼ੇਖ ਹਸੀਨਾ ਤੀਸਤਾ ਜਲ ਦੀ ਵੰਡ ਤੇ ਰੋਹਿੰਗਿਆ ਮੁਸਲਮਾਨਾਂ ਦੇ ਮੁੱਦੇ 'ਤੇ ਵੀ ਗੱਲਬਾਤ ਹੋਵੇਗੀ।
ਸੂਤਰਾਂ ਮੁਤਾਬਕ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਸ਼ਿਪ (ਐਨਆਰਸੀ) 'ਤੇ ਧਿਆਨ ਨਹੀਂ ਦਿੱਤਾ ਜਾਵੇਗਾ। ਗੱਲਬਾਤ ਦੌਰਾਨ, ਦੋਹਾਂ ਦੇਸ਼ਾਂ ਦਰਮਿਆਨ ਦੁਵੱਲੇ ਸਹਿਯੋਗ ਤੇ ਸੰਬੰਧ ਨੂੰ ਅੱਗੇ ਵਧਾਉਣ 'ਤੇ ਜ਼ੋਰ ਦਿੱਤਾ ਜਾਵੇਗਾ। ਪੀਐੱਮ ਮੋਦੀ ਦੇ ਨਾਲ ਮੁਲਾਕਾਤ ਤੋਂ ਪਹਿਲਾਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵੀ ਸ਼ੇਖ ਹਸੀਨਾ ਨਾਲ ਮੁਲਾਕਾਤ ਕੀਤੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਸ਼ੁੱਕਰਵਾਰ ਨੂੰ ਇੱਕ ਸੰਖੇਪ ਵਿੱਚ ਕਿਹਾ, ‘ਦੁਵੱਲੇ ਸੰਬੰਧ ਕਦੀ ਵੀ ਇੰਨੇ ਨੇੜੇ ਨਹੀਂ ਰਹੇ। ਕੁਦਰਤੀ ਤੌਰ 'ਤੇ, ਵਿਚਾਰ-ਵਟਾਂਦਰੇ ਦਾ ਕੇਂਦਰ ਦੁਵੱਲੇ ਸੰਬੰਧ ਬਣੇਗਾ। ਜਦੋਂ ਮੈਂ ਦੁਵੱਲੇ ਸੰਬੰਧ ਕਹਾਂ, ਅਸੀਂ ਅਗਲੇ ਕਦਮਾਂ ਬਾਰੇ ਗੱਲ ਕਰ ਰਹੇ ਹਾਂ ਜੋ ਦੋਵਾਂ ਦੇਸ਼ਾਂ ਨੂੰ ਹੁਣ ਰਿਸ਼ਤੇ ਨੂੰ ਵੱਖਰੇ ਪੱਧਰ 'ਤੇ ਲਿਆਉਣ ਲਈ ਲੈਣਾ ਚਾਹੀਦਾ ਹੈ।'