ਨਵੀਂ ਦਿੱਲੀ : ਚੰਦਰਯਾਨ-2 ਦੇ ਲੈਂਡਰ "ਵਿਕਰਮ " ਦੀ ਲੈਂਡਿੰਗ ਵੇਲੇ ਵਿਕਰਮ ਲੈਂਡਰ ਨਾਲ ਸੰਪਰਕ ਟੁੱਟ ਜਾਣ ਕਾਰਨ ਇਹ ਪ੍ਰਕੀਰੀਆ ਪੂਰੀ ਨਹੀਂ ਹੋ ਸਕੀ।
ਇਸਰੋ ਵੱਲੋਂ ਸੰਪਰਕ ਟੁੱਟਣ ਦੇ ਕਾਰਨਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ।ਇਸਰੋ ਚੀਫ ਕੇ.ਸਿਵਨ ਸੰਪਰਕ ਟੁੱਟਣ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਲੈਂਡਰ ਦੀ ਚੰਨ ਤਹਿ ਤੋਂ 2.1 ਕਿੱਲੋਮੀਟਰ ਤੱਕ ਸੰਪਰਕ ਠੀਕ ਸੀ ਪਰ ਉਸ ਤੋਂ ਬਾਅਦ ਟੁੱਟ ਗਿਆ। ਫਿਲਹਾਲ ਲੈਂਡਰ ਤੋਂ ਮਿਲਣ ਵਾਲੀ ਜਾਣਕਾਰੀ ਦਾ ਅਧਿਐਨ ਕੀਤਾ ਜਾ ਰਿਹਾ ਹੈ।
ਪੀਐਮ ਮੋਦੀ ਨੇ ਵਿਗਿਆਨੀਆਂ ਨੂੰ ਦਿੱਤਾ ਦਿਲਾਸਾ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ਾਸ ਤੌਰ 'ਤੇ ਵਿਗਿਆਨਿਆਂ ਦੀ ਹੌਸਲਾ ਅਫਜਾਈ ਕੀਤੀ। ਇਸ ਬਾਰੇ ਉਨ੍ਹਾਂ ਨੇ ਇੱਕ ਟਵੀਟ ਕਰਕੇ ਵਿਗਿਆਨੀਆਂ ਨੂੰ ਹੌਸਲਾ ਬਣਾਈ ਰੱਖਣ ਲਈ ਪ੍ਰੇਰਤ ਕਰਦਿਆਂ ਕਿਹਾ ਕਿ ਉਤਰਾਅ ਚੜਾਅ ਤਾਂ ਜ਼ਿੰਦਗੀ ਦਾ ਹਿੱਸਾ ਹਨ। ਵਿਗਿਆਨੀਆਂ ਨੇ ਹਮੇਸ਼ਾ ਹੀ ਦੇਸ਼ ਦੀ ਸੇਵਾ ਕੀਤੀ ਹੈ। ਵਿਗਿਆਨੀਆਂ ਵੱਲੋਂ ਕੀਤੀ ਗਈ ਕੋਸ਼ਿਸ਼ ਕੋਈ ਛੋਟੀ ਉਪਲਬਧੀ ਨਹੀਂ ਹੈ, ਦੇਸ਼ ਨੂੰ ਉਨ੍ਹਾਂ ਉੱਤੇ ਮਾਣ ਹੈ ਅਤੇ ਉਨ੍ਹਾਂ ਨੇ ਆਪਣੀ ਮਿਹਨਤ ਨਾਲ ਸਾਨੂੰ ਬਹੁਤ ਕੁੱਝ ਸਿਖਾਇਆ ਹੈ।
ਇਸ ਤਣਾਅਪੂਰਣ ਮਾਹੌਲ ਵਿੱਚ ਪੀਐਮ ਨੇ ਇਸਰੋ ਚੀਫ਼ ਨੂੰ ਦਿਲਾਸਾ ਦਿੱਤਾ ਅਤੇ ਪੂਰੀ ਇਸਰੋ ਟੀਮ ਨੂੰ ਵਧੀਆ ਕਾਰਗੁਜ਼ਾਰੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਜਲਦ ਹੀ ਮੁੜ ਤੋਂ ਵਿਗਿਆਨਕਾਂ ਦੀਆਂ ਕੋਸ਼ਿਸ਼ਾਂ ਨਾਲ ਦੇਸ਼ ਦੇ ਲੋਕ ਖੁਸ਼ੀਆਂ ਮਨਾਉਣਗੇ।