ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ 'ਚ ਰਾਸ਼ਟਰੀ ਐਨਸੀਸੀ ਦਿਹਾੜੇ ਮੌਕੇ ਐਨਸੀਸੀ ਕੈਡਟਾਂ ਨੂੰ ਸੰਬੋਧਨ ਕੀਤ। ਪ੍ਰਧਾਨ ਮੰਤਰੀ ਨੇ ਐਨਸੀਸੀ ਬਾਰੇ ਬੋਲਦਿਆਂ ਕਿਹਾ ਕਿ ਇਹ ਮੰਚ ਨੌਜਵਾਨਾਂ ਵਿੱਚ ਸੰਸਕ੍ਰਿਤੀ, ਦ੍ਰਿੜਤਾ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਨ 'ਚ ਮਹੱਤਵਪੂਰਨ ਭੁਮਿਕਾ ਅਦਾ ਕਰਦੀ ਹੈ। ਇਸ ਦੀਆਂ ਭਾਵਨਾਵਾਂ ਸਿੱਧੇ ਤੌਰ 'ਤੇ ਦੇਸ਼ ਦੇ ਵਿਕਾਸ ਨਾਲ ਜੁੜੀਆਂ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੌਜੂਦਾ ਸਮੇਂ ਸਾਡਾ ਦੇਸ਼ ਨੌਜਵਾਨਾਂ ਵਜੋਂ ਜਾਣਿਆ ਜਾਂਦਾ ਹੈ। ਦੇਸ਼ ਦੇ 65 ਫੀਸਦੀ ਤੋਂ ਵੱਧ ਲੋਕ 35 ਸਾਲ ਤੋਂ ਘੱਟ ਉਮਰ ਦੇ ਹਨ। ਦੇਸ਼ ਜਵਾਨ ਹੈ। ਸਾਨੂੰ ਇਸ 'ਤੇ ਮਾਣ ਹੈ। ਦੇਸ਼ ਦੀ ਸੋਚ ਵੀ ਜਵਾਨ ਹੋਵੇ, ਇਹ ਸਾਡੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ।
ਸੀਏਏ ਤੇ ਐਨਸੀਆਰ 'ਤੇ ਬੋਲੇ ਮੋਦੀ
ਇਸ ਮੌਕੇ ਪੀਐਮ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਹੋਰਨਾਂ ਦੇਸ਼ਾਂ 'ਚ ਹੋ ਰਹੀ ਬੇਇਨਸਾਫੀ ਨੂੰ ਰੋਕਣ ਲਈ ਸੀਏਏ ਅਤੇ ਐਨਆਰਸੀ ਲੈ ਕੇ ਆਈ ਹੈ, ਪਰ ਕੁੱਝ ਰਾਜਨੀਤਕ ਪਾਰਟੀਆਂ ਵੋਟਾਂ ਹਾਸਲ ਕਰਨ ਲਈ ਇਸ ਦਾ ਵਿਰੋਧ ਕਰ ਰਹੀਆਂ ਹਨ। ਪੀਐਮ ਮੋਦੀ ਨੇ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, " ਆਜ਼ਾਦੀ ਤੋਂ ਬਾਅਦ ਸੁਤੰਤਰ ਭਾਰਤ ਨੇ ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ ਦੇ ਹਿੰਦੂਆਂ, ਸਿੱਖਾਂ ਅਤੇ ਹੋਰਨਾਂ ਘੱਟ ਗਿਣਤੀਆਂ ਨਾਲ ਵਾਅਦਾ ਕੀਤਾ ਸੀ ਕਿ ਜੇ ਉਨ੍ਹਾਂ ਨੂੰ ਲੋੜ ਪਈ ਤਾਂ ਉਹ ਭਾਰਤ ਆ ਸਕਦੇ ਹਨ ਤੇ ਇਥੇ ਦੇ ਨਾਗਰਿਕਤਾ ਹਾਸਲ ਕਰ ਸਕਦੇ ਹਨ। ਇਹ ਗਾਂਧੀ ਜੀ ਦੀ ਇੱਛਾ ਸੀ ਅਤੇ ਇਹੀ 1950 'ਚ ਨਹਿਰੂ-ਲਿਆਕਤ ਸਮਝੌਤਾ ਵੀ ਸੀ।
ਸ੍ਰੀ ਕਰਤਾਰਪੁਰ ਸਾਹਿਬ ਨੂੰ ਲੈ ਕਾਂਗਰਸ 'ਤੇ ਸਾਧਿਆ ਨਿਸ਼ਾਨਾ