ਨਵੀਂ ਦਿੱਲੀ: ਲੋਕ ਸਭਾ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਵਿਧਾਨ ਦੀ ਧਾਰਾ-370 ਦੇ ਪ੍ਰਾਵਧਾਨਾਂ ਨੂੰ ਰੱਦ ਕਰਨ ਅਤੇ ਜੰਮੂ-ਕਸ਼ਮੀਰ ਦੇ ਪੁਨਰਗਠਨ ਲਈ ਕਾਨੂੰਨ ਬਣਾਉਣ ਦੇ ਪ੍ਰਸਤਾਵ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ। ਪੂਰੇ ਦਿਨ ਲੋਕ ਸਭਾ ਵਿੱਚ ਇਸ ਵਿਸ਼ੇ ਉੱਤੇ ਚਰਚਾ ਹੁੰਦੀ ਰਹੀ। ਇਸ ਦੌਰਾਨ ਇੱਕ ਸੰਸਦ ਮੈਂਬਰ ਦੀ ਸਪੀਚ ਸੁਣ ਪੂਰਾ ਸੰਸਦ ਤਾੜੀਆਂ ਨਾਲ ਗੂੰਜ ਉੱਠਿਆ। ਉਹ ਸੰਸਦ ਮੈਂਬਰ ਹਨ ਲੱਦਾਖ ਦੇ ਜਾਮਯਾਂਗ ਸ਼ੇਰਿੰਗ ਨਾਮਗਿਆਲ।
ਲੱਦਾਖ ਦੇ ਸੰਸਦ ਮੈਂਬਰ ਦਾ ਭਾਸ਼ਣ ਸੁਣ ਸੰਸਦ 'ਚ ਵੱਜਣ ਲੱਗੀਆਂ ਤਾੜੀਆਂ - ladakh
ਭਾਜਪਾ ਸੰਸਦ ਮੈਂਬਰ ਜਾਮਯਾਂਗ ਸ਼ੇਰਿੰਗ ਨਾਮਗਿਆਲ ਨੇ ਆਪਣੇ ਭਾਸ਼ਣ ਦੌਰਾਨ ਬਿਲ ਦਾ ਵਿਰੋਧ ਕਰਨ ਵਾਲਿਆਂ ਉੱਤੇ ਜ਼ਬਰਦਸਤ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਫੈਕਟ ਰੱਖੇ ਅਤੇ ਕਿਹਾ ਕਿ ਪਹਿਲੀ ਵਾਰ ਲੱਦਾਖ ਦੇ ਲੋਕਾਂ ਦੀਆਂ ਭਾਵਨਾਵਾਂ ਸੁਣੀਆਂ ਜਾ ਰਹੀਆਂ ਹਨ। ਆਪਣੀ ਸਪੀਚ ਦੌਰਾਨ ਉਨ੍ਹਾਂ ਨੇ ਕੁੱਝ ਲਾਈਨਾਂ ਵੀ ਬੋਲੀਆਂ। ਨਾਮਗਿਆਲ ਦੇ ਭਾਸ਼ਣ ਦੌਰਾਨ ਸਾਰੇ ਭਾਜਪਾ ਸੰਸਦ ਮੈਂਬਰ, ਗ੍ਰਹਿ ਮੰਤਰੀ ਅਮਿਤ ਸ਼ਾਹ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਬੇਹੱਦ ਖੁਸ਼ ਨਜ਼ਰ ਆਏ ਅਤੇ ਟੇਬਲ ਪੈਟ ਕਰਦੇ ਵਿਖਾਈ ਦਿੱਤੇ।
Courtesy_ ਲੋਕ ਸਭਾ ਟੀਵੀ।
ਕੀ ਬੋਲੇ ਜਾਮਯਾਂਗ ਸ਼ੇਰਿੰਗ ਨਾਮਗਿਆਲ?
- ਪਹਿਲੀ ਵਾਰ ਇਤਿਹਾਸ ਵਿੱਚ ਲੱਦਾਖ ਦੇ ਲੋਕਾਂ ਦੀਆਂ ਭਾਵਨਾਵਾਂ ਸੁਣੀਆਂ ਜਾ ਰਹੀਆਂ ਹਨ।
- ਕਸ਼ਮੀਰ ਨੂੰ ਕੁੱਝ ਲੋਕਾਂ ਨੇ ਆਪਣੀ ਜਾਗੀਰ ਸਮਝ ਲਿਆ ਸੀ। ਉਹ ਲੋਕ ਨਸ਼ੇ ਵਿੱਚ ਹਨ, ਪਰ ਹੁਣ ਇਹ ਉਨ੍ਹਾਂ ਦੀ ਜਾਗੀਰ ਨਹੀਂ ਰਹੀ।
- ਕਸ਼ਮੀਰ ਉੱਤੇ ਦੋ ਪਰਿਵਾਰਾਂ ਨੇ ਰਾਜ ਕੀਤਾ। 1979 ਵਿੱਚ ਲੱਦਾਖ ਦੀ ਵੰਡ ਕੀਤੀ ਗਈ ਅਤੇ ਸਾਨੂੰ ਭਰਾਵਾਂ ਨੂੰ ਲੜਾਉਂਦੇ ਰਹੇ।
- ਵਿਰੋਧ ਕਰਨ ਵਾਲੇ ਕਿਹੜੇ ਮੂੰਹ ਨਾਲ ਸੈਕਿਊਲਰਿਜ਼ਮ ਦੀ ਗੱਲ ਕਰਦੇ ਹਨ।
- ਅੱਜ ਕਰਗਿਲ ਦੀ ਗੱਲ ਕਰਦੇ ਹਨ, ਜਾਣਦੇ ਕਿੰਨਾ ਹਨ ਕਰਗਿਲ ਨੂੰ। ਅੱਜ ਤੱਕ ਤੁਸੀਂ ਲੋਕਾਂ ਨੇ ਬੋਲਿਆ, ਅੱਜ ਸਾਨੂੰ ਬੋਲਣ ਦਾ ਮੌਕਾ ਮਿਲਿਆ ਹੈ। ਇਹ ਇੱਕ ਰੋਡ ਅਤੇ ਛੋਟੇ ਜਿਹੇ ਮਾਰਕੇਟ ਨੂੰ ਕਰਗਿਲ ਸਮਝ ਬੈਠੇ। ਉੱਥੇ ਦੇ ਲੋਕ ਇਸ ਬਿਲ ਦਾ ਸਮਰਥਨ ਕਰਦੇ ਹਨ।
- ਮੈਂ ਕਿਤਾਬਾਂ ਪੜ੍ਹਕੇ ਨਹੀਂ, ਗਰਾਊਂਡ ਦੀ ਹਕੀਕਤ ਜਾਣਕੇ ਆਉਂਦਾ ਹਾਂ। ਅੱਜ ਤੋਂ 66 ਸਾਲ ਪਹਿਲਾਂ ਜਨਸੰਘ ਦੇ ਸੰਸਥਾਪਕ ਨੇ ਜੋ ਸੰਕਲਪ ਲਿਆ ਕਿ ਇਸ ਦੇਸ਼ ਵਿੱਚ ਦੋ ਵਿਧਾਨ, ਦੋ ਨਿਸ਼ਾਨ ਅਤੇ ਦੋ ਪ੍ਰਧਾਨ ਨਹੀਂ ਚੱਲੇਗਾ। ਕਸ਼ਮੀਰ ਦਾ ਝੰਡੇ ਲਈ ਲੱਦਾਖ ਨੇ 2011 ਵਿੱਚ ਨਾਂਹ ਕਰ ਦਿੱਤੀ ਸੀ। ਅਸੀਂ ਭਾਰਤ ਦੇਸ਼ ਦਾ ਅਟੁੱਟ ਅੰਗ ਬਣਨਾ ਚਾਹੁੰਦੇ ਸੀ।
- ਆਨ ਦੇਸ਼ ਕੀ, ਸ਼ਾਨ ਕੀ, ਦੇਸ਼ ਕੀ ਹਮ ਸੰਤਾਨ ਹੈਂ, ਤੀਨ ਰੰਗੋਂ ਸੇ ਤਿਰੰਗਾ, ਅਪਨੀ ਯੇ ਪਹਿਚਾਨ ਹੈ।
- ਕਸ਼ਮੀਰ ਨੂੰ ਮੁੱਦਾ ਕਹਿਣ ਵਾਲੇ ਖੁਦ ਇੱਕ ਸਮੱਸਿਆ ਹਨ, ਉਹ ਉਸਦਾ ਹੱਲ ਨਹੀਂ ਚਾਹੁੰਦੇ। ਅੱਜ ਇਹ ਲੋਕਤੰਤਰ ਦੀ ਗੱਲ ਕਰਦੇ ਹਨ।
- ਵਿਕਾਸ ਲਈ ਸਰਕਾਰ ਤੋਂ ਫੰਡ ਲੈਂਦੇ ਹਨ ਅਤੇ ਲੱਦਾਖ ਦਾ ਫੰਡ ਖਾ ਜਾਂਦੇ ਸਨ। ਨੌਕਰੀਆਂ ਨਹੀਂ ਦਿੰਦੇ, ਕੀ ਇਹ ਤੁਹਾਡੀ ਨਿਪੱਖਤਾ ਸੀ।
- ਕਾਂਗਰਸ ਨੇ 2011 ਵਿੱਚ ਕਸ਼ਮੀਰ ਅਤੇ ਜੰਮੂ ਨੂੰ ਸੈਂਟਰਲ ਯੂਨੀਵਰਸਿਟੀ ਦਿੱਤੀ, ਪਰ ਲੱਦਾਖ ਵਿੱਚ ਇੱਕ ਵੀ ਹਾਇਰ ਸਟਡੀ ਦਾ ਇੰਸਟੀਟਿਊਟ ਨਹੀਂ ਹੈ।
- ਕਾਂਗਰਸ ਨੇ ਆਰਟੀਕਲ-370 ਦਾ ਗਲਤ ਇਸਤੇਮਾਲ ਕੀਤਾ ਹੈ।
- ਅਸੀਂ ਭਾਰਤ ਦੇ ਨਾਲ ਰਹਿਣਾ ਹੈ, ਭਾਰਤ ਦੀ ਜੈ ਜੈਕਾਰ ਕਰਨੀ ਹੈ।
- ਇਤਿਹਾਸ ਪੜ੍ਹ ਕੇ ਵੇਖੋ, ਲੱਦਾਖ ਦੇ ਲੋਕ ਹਮੇਸ਼ਾ ਦੇਸ਼ ਲਈ ਮਰ ਮਿਟਣ ਨੂੰ ਤਿਆਰ ਰਹੇ, ਉਨ੍ਹਾਂ ਨੇ ਕੁਰਬਾਨੀ ਦਿੱਤੀ।
- ਕਰਗਿਲ ਦੇ ਲੋਕਾਂ ਨੇ UT ਲਈ ਵੋਟ ਦਿੱਤਾ ਹੈ। ਲੱਦਾਖ ਨੇ UT ਲਈ ਵੋਟ ਦਿੱਤਾ। ਲੋਕਾਂ ਨੇ ਇਸਦਾ ਸਵਾਗਤ ਕੀਤਾ।