ਪੰਜਾਬ

punjab

ETV Bharat / bharat

AC ਕਮਰਿਆਂ 'ਚ ਬੈਠਕੇ ਕਾਂਗਰਸ ਹੀ ਸਰਜੀਕਲ ਸਟਰਾਇਕ ਕਰ ਸਕਦੀ ਹੈ: PM ਮੋਦੀ

ਸ਼ੁੱਕਰਵਾਰ ਨੂੰ ਰਾਜਸਥਾਨ ਦੇ ਸੀਕਰ ਅਤੇ ਹਿੰਡੋਨ ਵਿੱਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਪਾਰਟੀ ਕਾਂਗਰਸ 'ਤੇ ਸ਼ਬਦੀ ਹਮਲੇ ਬੋਲੇ। ਉਨ੍ਹਾਂ ਕਾਂਗਰਸ ਦੇ 6 ਵਾਰ ਸਰਜੀਕਲ ਸਟਰਾਇਕ ਕਰਨ ਦੇ ਦਾਅਵੇ 'ਤੇ ਸਵਾਲ ਚੁੱਕਿਆ।

ਫਾਇਲ ਫੋਟੋ

By

Published : May 4, 2019, 3:06 PM IST

ਜੈਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਰਾਜਸਥਾਨ ਦੇ ਸੀਕਰ ਅਤੇ ਹਿੰਡੋਨ ਵਿੱਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇੱਥੇ ਉਨ੍ਹਾਂ ਕਾਂਗਰਸ ਦੇ 6 ਵਾਰ ਸਰਜੀਕਲ ਸਟਰਾਇਕ ਕਰਨ ਦੇ ਦਾਅਵੇ 'ਤੇ ਨਿਸ਼ਾਨਾ ਸਾਧਿਆ। ਸੀਕਰ ਵਿੱਚ ਜਨਸਭਾ ਨੂੰ ਕਰਨ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ- ਕਾਂਗਰਸ ਦੇ ਇਕ ਸੀਨੀਅਰ ਆਗੂ ਨੇ ਬਿਆਨ ਦਿੱਤਾ ਹੈ ਕਿ ਸਾਡੀ ਸਰਕਾਰ ਦੇ ਸਮੇਂ ਵੀ ਸਰਜੀਕਲ ਸਟਰਾਇਕ ਹੋਈ ਹੈ। ਮੋਦੀ ਨੇ ਇਸ ਬਿਆਨ 'ਤੇ ਜਵਾਬੀ ਹਮਲਾ ਬੋਲਦਿਆਂ ਕਿਹਾ ਕਿ, "ਇਹ ਕਿਹੋ ਜਿਹੀ ਸਰਜੀਕਲ ਸਟਰਾਇਕ ਸੀ, ਜਿਸਦੇ ਬਾਰੇ ਨਾ ਤਾਂ ਕਿਸੇ ਅੱਤਵਾਦੀਆਂ ਅਤੇ ਨਾ ਹੀ ਉਨ੍ਹਾਂ 'ਤੇ ਹਮਲਾ ਕਰਨ ਵਾਲਿਆਂ ਨੂੰ ਪਤਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨਾ ਹੀ ਭਾਰਤ ਅਤੇ ਨਾ ਹੀ ਪਾਕਿਸਤਾਨ ਵਿੱਚ ਕਿਸੇ ਨੂੰ ਜਾਣਕਾਰੀ ਮਿਲੀ।"

ਮੋਦੀ ਨੇ ਕਿਹਾ ਕਿ, "ਪਹਿਲਾਂ ਉਹ ਸਰਜੀਕਲ ਸਟਰਾਇਕ ਦਾ ਮਜ਼ਾਕ ਉਡਾਉਂਦੇ ਸਨ ਪਰ ਜਦੋਂ ਉਨ੍ਹਾਂ ਇਹ ਦੇਖਿਆ ਕਿ ਮੋਦੀ ਨਾਲ ਜਨਤਾ ਖੜ੍ਹੀ ਹੈ ਤਾਂ ਉਹ ਵਿਰੋਧ ਕਰਨ ਲੱਗ ਪਏ। ਏਸੀ ਕਮਰਿਆਂ ਵਿੱਚ ਬੈਠਕੇ ਕਾਂਗਰਸ ਵੱਲੋਂ ਹੀ ਸਰਜੀਕਲ ਸਟਰਾਇਕ ਕੀਤੀ ਜਾ ਸਕਦੀ ਹੈ। ਜਦੋਂ ਕਾਗਜ਼ ਅਤੇ ਵੀਡੀਓ ਗੇਮ ਵਿੱਚ ਹੀ ਸਰਜੀਕਲ ਸਟਰਾਇਕ ਕਰਨੀ ਹੋਵੇ ਤਾਂ ਫਿਰ ਉਹ 20 ਜਾਂ 25, ਇਸ ਝੂਠ ਨਾਲ ਲੋਕਾਂ ਨੂੰ ਕੀ ਫ਼ਰਕ ਪੈਂਦਾ ਹੈ?"

ABOUT THE AUTHOR

...view details