ਨਵੀਂ ਦਿੱਲੀ: ਕੋਰੋਨਾ ਲਾਗ ਨਾਲ ਗੰਭੀਰ ਰੂਪ ਤੋਂ ਪੀੜਤ ਲੋਕਾਂ ਲਈ ਪਲਾਜ਼ਮਾ ਥੈਰੇਪੀ ਇੱਕ ਵਰਦਾਨ ਦੀ ਤਰ੍ਹਾਂ ਹੈ। ਪਲਾਜ਼ਮਾ ਥੈਰੇਪੀ ਦੀ ਮਦਦ ਨਾਲ ਬਹੁਤ ਸਾਰੇ ਗੰਭੀਰ ਕੋਰੋਨਾ ਮਰੀਜ਼ ਪੂਰੀ ਤਰ੍ਹਾਂ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਪਰਤ ਆਏ ਹਨ। ਆਖ਼ਿਰ ਕੀ ਹੈ ਇਹ ਪਲਾਜ਼ਮਾ ਥੈਰੇਪੀ ਤੇ ਕਿਸ ਤਰ੍ਹਾਂ ਨਾਲ ਇਹ ਕੋਰੋਨਾ ਮਰੀਜ਼ਾ ਨੂੰ ਜੀਵਨ ਦਾਨ ਦੇ ਸਕਦੀ ਹੈ। ਈਟੀਵੀ ਭਾਰਤ ਸੁੱਖੀਭਵਾ ਟੀਮ ਨੇ ਐਮਬੀਬੀਐਸ, ਡੀਸੀਐਸ ਅਤੇ ਥੈਲਸਿਮੀਆ ਅਤੇ ਸਿੱਕਲ ਸੈਲ ਸੁਸਾਇਟੀ ਹੈਦਰਾਬਾਦ ਦੇ ਸੀਈਓ ਡਾ. ਸੁਮਨ ਜੈਨ ਨਾਲ ਇਸ ਬਾਰੇ ਗੱਲ ਕੀਤੀ।
ਪਲਾਜ਼ਮਾ ਥੈਰੇਪੀ ਕੀ ਹੈ ਅਤੇ ਇਹ ਕਿਵੇਂ ਕੰਮ ਕਰਦੀ ਹੈ
ਕੋਰੋਨਾ ਦੇ ਗੰਭੀਰ ਮਰੀਜ਼ਾਂ ਨੂੰ ਦਿੱਤੀ ਜਾਣ ਵਾਲੀ ਪਲਾਜ਼ਮਾ ਥੈਰੇਪੀ ਵਿੱਚ ਵਰਤੇ ਜਾਣ ਵਾਲਾ ਪਲਾਜ਼ਮਾ ਦਰਅਸਲ ਠੀਕ ਹੋਏ ਕੋਰੋਨਾ ਮਰੀਜ਼ਾ ਦੇ ਸਰੀਰ ਤੋਂ ਹੀ ਲਿਆ ਜਾਂਦਾ ਹੈ। ਕੋਰੋਨਾ ਤੋਂ ਠੀਕ ਹੋ ਚੁੱਕੇ ਮਰੀਜ਼ਾਂ ਦੇ ਸਰੀਰ ਤੋਂ ਲੋੜੀਂਦੀ ਮਾਤਰਾ 'ਚ ਐਂਟੀਬਾਡੀਜ਼ ਮੌਜੂਦ ਰਹਿੰਦੇ ਹਨ, ਜੋ ਵਾਇਰਸ ਨੂੰ ਖ਼ਤਮ ਕਰਨ ਵਿੱਚ ਮਦਦ ਕਰਦੇ ਹਨ। ਇਸ ਥੈਰੇਪੀ ਤੋਂ ਬਾਅਦ ਪਲਾਜ਼ਮਾ ਸਰੀਰ ਵਿੱਚ ਤਬਦੀਲ ਕੀਤੇ ਗਏ ਪਲਾਜ਼ਮਾ ਤੋਂ ਕੋਰੋਨਾ ਲਾਗ ਨਾਲ ਲੜਣ ਦੇ ਲਈ ਮਰੀਜ਼ਾਂ ਦੇ ਸਰੀਰ 'ਚ ਪ੍ਰਤੀਰੋਧੀ ਪ੍ਰਣਾਲੀ ਮਜਬੂਤ ਹੁੰਦੀ ਹੈ।
ਡਾ. ਜੈਨ ਦਾ ਕਹਿਣਾ ਹੈ ਕਿ ਦਰਅਸਲ ਬੀਮਾਰ ਵਿਅਕਤੀ ਦੇ ਸਰੀਰ 'ਚ ਕੋਰੋਨਾ ਦੇ ਵਿਰੁੱਧ ਕੰਮ ਕਰਨ ਵਾਲੀ ਐਂਟੀਬਾਡੀਜ਼ ਬਨਣ 'ਚ ਮੁਸ਼ਕਿਲ ਹੁੰਦੀ ਹੈ, ਜਿਸ ਕਾਰਨ ਉਨ੍ਹਾਂ ਦੀ ਹਾਲਤ ਗੰਭੀਰ ਹੋ ਜਾਂਦੀ ਹੈ। ਉੱਥੇ ਹੀ ਜੋ ਵਿਅਕਤੀ ਲਾਗ ਨਾਲ ਠੀਕ ਹੋ ਜਾਂਦਾ ਹੈ, ਉਸ ਦੇ ਸਰੀਰ 'ਚ ਕੋਰੋਨਾ ਨੂੰ ਹਰਾਉਣ ਲਈ ਕਾਫ਼ੀ ਮਾਤਰਾ ਵਿੱਚ ਐਂਟੀਬਾਡੀਜ਼ ਹੁੰਦੇ ਹਨ। ਅਜਿਹੀ ਸਥਿਤੀ ਵਿੱਚ ਪਲਾਜ਼ਮਾ ਥੈਰੇਪੀ ਦੀ ਮਦਦ ਨਾਲ ਠੀਕ ਕੀਤੇ ਗਏ ਵਿਅਕਤੀ ਦੇ ਸਰੀਰ ਵਿੱਚ ਕੋਰੋਨਾ ਵਾਇਰਸ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਮਰੀਜ਼ ਦੇ ਠੀਕ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਡਾ. ਜੈਨ ਦੱਸਦੇ ਹਨ ਕਿ ਆਮ ਤੌਰ 'ਤੇ 90% ਸੰਕਰਮਿਤ ਲੋਕਾਂ ਨੂੰ ਇਸ ਥੈਰੇਪੀ ਦੀ ਜ਼ਰੂਰਤ ਨਹੀਂ ਹੁੰਦੀ। ਇਹ ਥੈਰੇਪੀ ਸਿਰਫ ਉਨ੍ਹਾਂ ਲਈ ਜ਼ਰੂਰੀ ਮੰਨਿਆ ਜਾਂਦਾ ਹੈ ਜੋ ਕੋਰੋਨਾ ਕਾਰਨ ਵੱਖ ਵੱਖ ਸਾਹ ਅਤੇ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ ਹਨ ਅਤੇ ਆਈਸੀਯੂ ਵਿੱਚ ਦਾਖਲ ਹਨ।