ਸਨੀ ਦਿਓਲ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਤਸਵੀਰ ਵਾਇਰਲ - ਸਨੀ ਦਿਓਲ
ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੇ ਨਾਲ ਅਦਾਕਾਰ ਸਨੀ ਦਿਓਲ ਦੀ ਫ਼ੋਟੋ ਵਾਇਰਲ। ਅਫ਼ਵਾਹਾਂ ਦਾ ਬਜ਼ਾਰ ਗਰਮ। ਦਿਓਲ ਨੂੰ ਬਣਾ ਸਕਦੇ ਹਨ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ।
ਚੰਡੀਗੜ੍ਹ: ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨਾਲ ਬਾਲੀਵੁੱਡ ਸਟਾਰ ਸਨੀ ਦਿਓਲ ਦੀ ਵਾਇਰਲ ਹੋਈ ਫ਼ੋਟੋ। ਚਰਚਾ ਹੈ ਕਿ ਦਿਓਲ ਨੂੰ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਬਣਾ ਸਕਦੀ ਹੈ।
ਦੱਸ ਦਈਏ ਕਿ ਉਨ੍ਹਾਂ ਦੋਹਾਂ ਦੀ ਮੁਲਾਕਾਤ ਪੁਣੇ ਵਿੱਚ ਹੋਈ ਹੈ। ਸਨੀ ਦਿਓਲ ਦੇ ਅੰਮ੍ਰਿਤਸਰ ਤੋਂ ਚੋਣਾਂ ਲੜਣ ਦੀ ਚਰਚਾ ਕਾਫ਼ੀ ਸਮੇਂ ਤੋਂ ਚੱਲ ਰਹੀ ਹੈ ਪਰ ਪਾਰਟੀ ਵਲੋਂ ਇਸ ਸਬੰਧ ਵਿੱਚ ਕੋਈ ਸੰਕੇਤ ਨਹੀਂ ਦਿੱਤਾ ਜਾ ਰਿਹਾ ਹੈ। ਪ੍ਰਦੇਸ਼ ਦੇ ਸੀਨੀਅਰ ਨੇਤਾ ਵੀ ਇਸ ਸਬੰਧ ਵਿ4ਚ ਕੁੱਝ ਕਹਿਣ ਦੀ ਸਥਿਤੀ 'ਚ ਨਹੀਂ ਹਨ। ਪੰਜਾਬ ਵਿੱਚ ਆਪਣੇ ਕੋਟੇ ਦੀਆਂ ਤਿੰਨਾਂ ਸੀਟਾਂ ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ ਤੋਂ ਬੀਜੇਪੀ ਨੇ ਹੁਣ ਤੱਕ ਆਪਣੇ ਉਮੀਦਵਾਰ ਨਹੀਂ ਐਲਾਨੇ ਹਨ।