ਨਵੀਂ ਦਿੱਲੀ: ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਐਤਵਾਰ ਨੂੰ ਮਨੀਲਾ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦਾ ਉਦਘਾਟਨ ਕੀਤਾ। ਦੱਸ ਦਈਏ, ਰਾਸ਼ਟਰਪਤੀ ਰਾਮਨਾਥ ਕੋਵਿੰਦ ਫ਼ਿਲੀਪੀਨਜ਼ ਤੇ ਜਾਪਾਨ ਦੇ ਅਧਿਕਾਰਕ ਦੌਰੇ 'ਤੇ ਹਨ ਤੇ ਉਹ ਦੋਹਾਂ ਦੇਸ਼ਾਂ ਦੇ ਦੌਰੇ ਦੇ ਪਹਿਲੇ ਪੜਾਅ ਵਿੱਚ ਮਨੀਲਾ ਪਹੁੰਚੇ ਹਨ। ਮਨੀਲਾ ਦੌਰੇ ਦੌਰਾਨ ਉਨ੍ਹਾਂ ਨੇ ਫਿਲੀਪੀਨਜ਼ ਦੇ ਰਾਸ਼ਟਰਪਤੀ ਰੋਡ੍ਰਿਗੋ ਦੁਤੇਤ੍ਰੇ ਨਾਲ ਮੁਲਾਕਾਤ ਕੀਤੀ ਤੇ ਚਾਰ ਸਮਝੌਤਿਆਂ ਉੱਤੇ ਦਸਤਖ਼ਤ ਕੀਤੇ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮਨੀਲਾ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦਾ ਕੀਤਾ ਉਦਘਾਟਨ
ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਮਨੀਲਾ ਦੌਰੇ 'ਤੇ ਹਨ ਜਿਸ ਦੌਰਾਨ ਉਨ੍ਹਾਂ ਨੇ ਐਤਵਾਰ ਨੂੰ ਮਹਾਤਮਾ ਗਾਂਧੀ ਦੇ ਬੁੱਤ ਦਾ ਉਦਘਾਟਨ ਕੀਤਾ।
ਭਾਰਤ ਅਤੇ ਫਿਲਪੀਨਜ਼ ਨੇ ਰੱਖਿਆ ਤੇ ਸਮੁੰਦਰੀ ਸੁਰੱਖਿਆ ਖੇਤਰ ਵਿਚ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਤੇ ਇਸ ਨੂੰ ਦੁਵੱਲੇ ਸਹਿਯੋਗ ਦਾ ਮੁੱਖ ਅਧਾਰ ਬਣਾਉਣ ਲਈ ਸਹਿਮਤੀ ਦਿੱਤੀ ਹੈ। ਭਾਰਤ ਅਤੇ ਫਿਲਪੀਨਜ਼ ਨੇ ਵਿਗਿਆਨ ਤੇ ਤਕਨਾਲੋਜੀ, ਸਮੁੰਦਰੀ, ਸੈਰ-ਸਪਾਟਾ ਤੇ ਸਭਿਆਚਾਰ ਸਮੇਤ ਚਾਰ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਹਨ। ਇਨ੍ਹਾਂ ਸਮਝੌਤਿਆਂ ਵਿੱਚ ਚਿੱਟੇ ਸਮੁੰਦਰੀ ਜ਼ਹਾਜ਼ ਦੇ ਡੇਟਾ ਦੀ ਅਦਲਾ-ਬਦਲੀ ਵੀ ਸ਼ਾਮਲ ਹੈ ਜਿਸ ਵਿਚ ਵਪਾਰਕ ਅਤੇ ਗੈਰ-ਮਿਲਟਰੀ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਦੀ ਪਛਾਣ ਅਤੇ ਜਾਣਕਾਰੀ ਸ਼ਾਮਲ ਹੈ।
ਇਹ ਵੀ ਪੜ੍ਹੋ:ਸ੍ਰੀ ਕਰਤਾਰਪੁਰ ਸਾਹਿਬ ਦੀ ਦੂਰੀ ਛੇਤੀ ਹੀ ਖ਼ਤਮ ਹੋਵੇਗੀ: ਪੀਐੱਮ ਮੋਦੀ