ਪੰਜਾਬ

punjab

By

Published : Nov 1, 2019, 1:54 PM IST

ETV Bharat / bharat

ਨਿਜ਼ਾਮੂਦੀਨ ਰੇਲਵੇ ਸਟੇਸ਼ਨ ਉੱਤੇ ਪਟੜੀ ਤੋਂ ਉੱਤਰੀ ਟਰੇਨ

ਨਵੀਂ ਦਿੱਲੀ ਵਿੱਚ ਹਜਰਤ ਨਿਜਾਮੂਦੀਨ ਰੇਲਵੇ ਸਟੇਸ਼ਨ ਉੱਤੇ ਸਵੇਰੇ ਇੱਕ ਪਸੈਂਜਰ ਟਰੇਨ ਦਾ ਇੱਕ ਕੋਚ ਪਟੜੀ ਤੋਂ ਉੱਤਰ ਗਿਆ। ਇਸ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਅ ਰਿਹਾ ਹੈ।

ਫ਼ੋਟੋ।

ਨਵੀਂ ਦਿੱਲੀ: ਰਾਜਧਾਨੀ ਵਿੱਚ ਸਥਿਤ ਹਜਰਤ ਨਿਜਾਮੂਦੀਨ ਰੇਲਵੇ ਸਟੇਸ਼ਨ ਉੱਤੇ ਸ਼ੁੱਕਰਵਾਰ ਸਵੇਰੇ ਇੱਕ ਪਸੈਂਜਰ ਈਐਮਯੂ ਟਰੇਨ ਦਾ ਇੱਕ ਕੋਚ ਪਟੜੀ ਤੋਂ ਉੱਤਰ ਗਿਆ। ਅਧਿਕਾਰੀਆਂ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ।

ਉੱਤਰੀ ਰੇਲਵੇ ਦੇ ਬੁਲਾਰੇ ਦਾ ਕਹਿਣਾ ਹੈ ਕਿ ਸ਼ਕੂਰ ਬਸਤੀ-ਹਜਰਤ ਨਿਜਾਮੂਦੀਨ ਏਐਮਯੂ ਦਾ ਇੱਕ ਕੋਚ ਹਜਰਤ ਨਿਜਾਮੂਦੀਨ ਰੇਲਵੇ ਸਟੇਸ਼ਨ ਦੇ ਪਲੈਟਫਾਰਮ ਨੰਬਰ 1 ਉੱਤੇ ਸਵੇਰੇ 10.25 ਵਜੇ ਪਟੜੀ ਤੋਂ ਉੱਤਰ ਗਿਆ।

ਉਨ੍ਹਾਂ ਕਿਹਾ ਕਿ ਯਾਤਰੀਆਂ ਦਾ ਬਚਾਅ ਹੋ ਗਿਆ ਹੈ ਕਿਸੇ ਨੂੰ ਵੀ ਸੱਟ ਨਹੀਂ ਵੱਜੀ ਹੈ। ਘਟਨਾ ਤੋੰ ਬਾਅਦ ਸਟੇਸ਼ਨ ਉੱਤੇ ਰੇਲ ਸੇਵਾ ਕੁੱਝ ਸਮੇਂ ਲਈ ਰੁਕ ਗਈ। ਉਨ੍ਹਾਂ ਕਿਹਾ ਕਿ ਸੀਨੀਅਰ ਅਧਿਕਾਰੀ ਘਟਨਾ ਵਾਲੀ ਥਾਂ ਪਹੁੰਚ ਗਏ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ABOUT THE AUTHOR

...view details