ਪੰਜਾਬ

punjab

ETV Bharat / bharat

ਘੱਗਰ ਦੇ ਦੂਜੇ ਪੜਾਅ ਦੀ ਉਸਾਰੀ ਵਾਸਤੇ ਕੇਂਦਰੀ ਜਲ ਕਮਿਸ਼ਨ ਦੇਵੇ ਪ੍ਰਵਾਨਗੀ: ਪਰਨੀਤ ਕੌਰ - ਕੇਂਦਰੀ ਜਲ ਕਮਿਸ਼ਨ

ਘੱਗਰ ਦਰਿਆ ਦੇ ਪੱਕੇ ਹੱਲ ਲਈ ਤੁਰੰਤ ਚੈਨੇਲਾਈਜ਼ ਕੀਤਾ ਜਾਣ ਦੀ ਮੰਗ ਕੀਤੀ। ਘੱਗਰ ਦਰਿਆਂ ਦੇ ਆਲੇ-ਦੁਆਲੇ ਬਣਾਏ ਬੰਨਾਂ ਨੂੰ ਮਜ਼ਬੂਤ ਕੀਤਾ ਜਾਵੇ। ਪਰਨੀਤ ਕੌਰ ਨੇ ਕੇਂਦਰੀ ਮੰਤਰੀ ਨੂੰ ਘੱਗਰ ਦੇ ਫੇਸ-2 ਦੀ ਉਸਾਰੀ ਲਈ ਪ੍ਰਵਾਨਗੀ ਵਾਸਤੇ ਹਰਿਆਣਾ ਸਰਕਾਰ ਨਾਲ ਗੱਲ ਕਰਨ ਨੂੰ ਕਿਹਾ। ਕੇਂਦਰ ਵੱਲੋਂ ਘੱਗਰ ਦੇ ਸਥਾਈ ਹੱਲ ਕੱਡਣ ਦਾ ਭਰੋਸਾ ਦਿੱਤਾ ਗਿਆ।

ਫ਼ੋਟੋ

By

Published : Jul 26, 2019, 1:52 PM IST

ਨਵੀਂ ਦਿੱਲੀ: ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਪੰਜਾਬ ਕਾਂਗਰਸ ਦੇ ਹੋਰਨਾਂ ਲੋਕ ਸਭਾ ਮੈਂਬਰਾਂ ਨਾਲ ਮਿਲ ਕੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਗੱਲਬਾਤ ਕਰ ਇੱਕ ਮੰਗ ਪੱਤਰ ਸੌਂਪਿਆ ਹੈ। ਪ੍ਰਨੀਤ ਕੌਰ ਨੇ ਮੰਤਰੀ ਸ਼ੇਖਾਵਤ ਨੂੰ ਪੰਜਾਬ ਦੇ ਘੱਗਰ ਅਤੇ ਉਸ ਦੇ ਨਾਲ ਲੱਗਦੀਆਂ ਨਦੀਆਂ ਜਿਨ੍ਹਾਂ ਕਾਰਨ ਹੜ੍ਹਾਂ ਨੂੰ ਹੁੰਗਾਰਾ ਮਿਲਦਾ ਹੈ ਦਾ ਪੱਕਾ ਹੱਲ ਕਰਨ ਦੀ ਮੰਗ ਕੀਤੀ ਹੈ।

ਸੰਸਦ ਮੈਂਬਰਾਂ ਨੇ ਘੱਗਰ ਦਰਿਆ ਦਾ ਰਾਹ ਸਾਫ਼ ਕਰਨ ਭਾਵ ਚੈਨਲਾਈਜੇਸ਼ਨ ਕਰਨ ਦੀ ਮੰਗ ਚੁੱਕੀ ਹੈ। ਪ੍ਰਨੀਤ ਕੌਰ ਸਮੇਤ ਸੰਸਦ ਮੈਂਬਰਾਂ ਨੇ ਕੇਂਦਰ ਮੰਤਰੀ ਨੂੰ ਇਸ ਮਾਮਲੇ 'ਚ ਹਰਿਆਣਾ ਅਤੇ ਪੰਜਾਬ ਲਈ ਸਹੀ ਹੱਲ ਲੱਭਣ ਦੀ ਮੰਗ ਕੀਤੀ ਹੈ। ਪ੍ਰਨੀਤ ਕੌਰ ਦਾ ਕਹਿਣਾ ਹੈ ਕਿ ਇਸ ਮੰਗ ਤੇ ਮੰਤਰੀ ਸ਼ੇਖਾਵਤ ਨੇ ਉਨ੍ਹਾਂ ਨੂੰ ਜਲਦ ਹੀ ਇਸ ਸਮੱਸਿਆ ਦਾ ਹੱਲ ਲੱਭੇ ਜਾਣ ਦਾ ਭਰੋਸਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਘੱਗਰ 'ਚ ਪਾੜ ਪੈਣ ਕਾਰਨ ਪਿਛਲੇ ਕੁੱਝ ਦਿਨਾਂ ਤੋਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਨ੍ਹਾਂ ਹੜ੍ਹਾਂ ਨੂੰ ਰੋਕਣ ਲਈ ਕੋਈ ਪੱਕਾ ਕਦਮ ਚੁੱਕਿਆ ਜਾਵੇ।

ਇਸ ਮੌਕੇ ਪਰਨੀਤ ਕੌਰ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ 15 ਤੋਂ 17 ਜੁਲਾਈ ਦਰਮਿਆਨ ਭਾਰੀ ਮੀਂਹ ਪੈਣ ਕਾਰਨ ਘੱਗਰ ਦਰਿਆ ਵਿੱਚ ਆਏ ਬੇਸ਼ੁਮਾਰ ਪਾਣੀ ਕਾਰਨ ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ 'ਚ 70 ਹਜ਼ਾਰ ਏਕੜ ਦੇ ਕਰੀਬ ਰਕਬਾ ਹੜ੍ਹਾਂ ਦੀ ਭਿਆਨਕ ਮਾਰ ਹੇਠ ਆ ਗਿਆ ਹੈ ਜਿਸ ਕਾਰਨ ਪਟਿਆਲਾ ਦੇ ਤਕਰੀਬਨ 228 ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਪਰਨੀਤ ਕੌਰ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚੋਂ ਨਿਕਲਦਾ ਇਹ ਘੱਗਰ ਦਰਿਆ ਪੰਜਾਬ ਤੇ ਹਰਿਆਣਾ 'ਚੋ ਹੁੰਦਾ ਹੋਇਆ ਰਾਜਸਥਾਨ ਵਿੱਚ ਜਾਕੇ ਖਤਮ ਹੋ ਜਾਂਦਾ ਹੈ। ਘੱਗਰ ਦਰਿਆ ਪੰਜਾਬ 'ਚ 197 ਕਿਲੋਮੀਟਰ ਖੇਤਰ ਵਿੱਚ ਵਹਿੰਦਾ ਹੈ ਜੋ ਬਰਸਾਤਾਂ ਦੇ ਮੌਸਮ 'ਚ ਹੜ੍ਹਾਂ ਨਾਲ ਭਾਰੀ ਤਬਾਹੀ ਮਚਾਉਂਦਾ ਹੈ।

ਪਰਨੀਤ ਕੌਰ ਨੇ ਕੇਂਦਰੀ ਮੰਤਰੀ ਨੂੰ ਦਿੱਤੇ ਮੰਗ ਪੱਤਰ ਦੇ ਕੇ ਘੱਗਰ ਦਰਿਆ ਦੇ ਪੱਕੇ ਹੱਲ ਲਈ ਤੁਰੰਤ ਚੈਨੇਲਾਈਜ਼ ਕੀਤਾ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰੀ ਜਲ ਕਮਿਸ਼ਨ ਦੀ ਪ੍ਰਵਾਨਗੀ ਨਾਲ ਜਿਨੀ ਦੇਰ ਸਾਰੇ ਘੱਗਰ ਨੂੰ ਚੈਨੇਲਾਈਜ਼ ਨਹੀਂ ਕੀਤਾ ਜਾਂਦਾ ਉਨ੍ਹੀ ਦੇਰ ਘੱਗਰ ਦਰਿਆਂ ਦੇ ਆਲੇ-ਦੁਆਲੇ ਬਣਾਏ ਬੰਨਾਂ ਨੂੰ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਘੱਗਰ ਦੇ ਫੇਸ-2 ਦੀ ਉਸਾਰੀ ਲਈ ਪ੍ਰਵਾਨਗੀ ਵਾਸਤੇ ਹਰਿਆਣਾ ਸਰਕਾਰ ਨੂੰ ਵੀ ਕਿਹਾ ਜਾਣਾ ਚਾਹੀਦਾ ਹੈ। ਕੇਂਦਰੀ ਮੰਤਰੀ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਘੱਗਰ ਦੇ ਸਥਾਈ ਹੱਲ ਲਈ ਢੁਕਵੇ ਕਦਮ ਚੁੱਕਣਗੇ।

ABOUT THE AUTHOR

...view details