ਜਦੋਂ ਛੂਤ ਦੀ ਬਿਮਾਰੀ ਦੇ ਉੱਤੇ ਆਧਾਰਿਤ ਫਿਲਮ ‘ਕੋਂਟੇਜੀਅਨ’ ਸਾਲ 2011 ਦੇ ਵਿੱਚ ਸਿਨਮਾਂ ਪਰਦਿਆਂ ’ਤੇ ਆਈ, ਇਸਦੇ ਸ਼ੁਰੂਆਤੀ ਕਾਲੇ ਦ੍ਰਿਸ਼ਾਂ ਅਤੇ ਇੱਕ ਖੰਘਾਰਵੀਂ ਖੰਘ ਦੇ ਨਾਲ, ਤਾਂ ਇੰਜ ਜਾਪਦਾ ਸੀ ਜਿਵੇਂ ‘ਸਟੀਵਨ ਸੋਡਰਬਰਗ’ ਦੀ ਕਲਪਨਾ ਆਖਰਕਾਰ ਆਪਣੇ ਚਰਮ ’ਤੇ ਪੁੱਜ ਹੀ ਗਈ ਹੋਵੇ। 9/11 ਦੇ ਹਮਲੇ ਤੋਂ, ਜਿਸ ਕਾਰਨ ਅਮਰੀਕਾ ਵਿੱਚ ਅੱਤਵਾਦ ਮੁੜ ਪ੍ਰਵੇਸ਼ ਕੀਤਾ, ਤਕਰੀਬਨ 10 ਸਾਲਾਂ ਬਾਅਦ, 9 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਵਿੱਚ ਖਾਲੀ ਹਵਾਈ ਅੱਡੇ, ਕੂੜੇ ਦੇ ਢੇਰਾਂ ਨਾਲ ਭਰੀਆਂ ਗਲੀਆਂ, ਸਟੋਰਾਂ ਵਿੱਚ ਖਰੀਦ ‘ਤੋਂ ਡਰ, ਚੀਨ ਤੋਂ ਪੈਦਾ ਹੋ ਕੇ ਇੱਕ ਛੁਹ ਮਾਤਰ ਦੇ ਨਾਲ ਸੰਚਾਰਿਤ ਅਤੇ ਪ੍ਰਸਾਰਿਤ ਹਣ ਵਾਲੀ ਲਾਗ ਦੇ ਤੁਰੰਤ ਫ਼ੈਲਣ ਅਤੇ ਫੈਲਾਉਣ ਬਾਰੇ ਦਿਖਾਇਆ ਗਿਆ ਹੈ।
ਇਹ ਇੱਕ ਸੁਪਨਿਆਂ ਦਾ ਸੰਸਾਰ ਸੀ- ਮਾਂ ਦੀ ਗਲਵੱਕੜੀ ਜ਼ਹਿਰੀਲੀ ਹੋ ਸਕਦੀ ਸੀ ਅਤੇ ਪ੍ਰੇਮੀ ਦਾ ਛੁਹਣਾ ਮੌਤ ਦਾ ਚੁੰਮਣ। ਪਰ ਹੁਣ ਜਦੋਂ ਕਿਸੇ ਨੂੰ ਫੋਨ ਮਿਲਾਉਂਦੇ ਹੋ ਤਾਂ ਤੁਹਾਨੂੰ ਖੰਘਾਲਣੀ ਖੰਘ ਵਾਲੀ ਰਿੰਗਟੋਨ ਸੁਨਣ ਨੂੰ ਮਿਲਦੀ ਹੈ। ਕਰਿਆਨੇ ਦੀ ਕਿਸੇ ਚੀਜ਼ ਨੂੰ ਖਰੀਦਣ ਲਈ ਕਿਤੇ ਵੀ ਜਾਓ ਅਤੇ ਜੇ ਕੋਈ ਹੁਕਮ ਜਾਰੀ ਨਹੀਂ ਕੀਤੇ ਹੋਣ ਤਾਂ ਲੋਕ ਜ਼ਰੂਰੀ ਚੀਜ਼ਾਂ ਖਰੀਦਣ ਲਈ ਇੱਕ ਦੂਜੇ ਦੇ ਉੱਪਰ ਡਿੱਗ ਰਹੇ ਹੋਣਗੇ। ਹਵਾਈ ਅੱਡਿਆਂ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਕੌਣ ਗਿਆ ਹੈ? ਅਤੇ ਹਾਂ, ਅਜੇ ਕੋਈ ਟੀਕਾ ਨਹੀਂ ਹੈ ਅਤੇ ਨਾ ਹੀ ਕੋਈ ਇਲਾਜ ਦੇ ਸਾਧਨ ਹਨ।
ਪਰ ਫਿਰ ਜਦੋਂ ਹਾਲੀਵੁੱਡ ਦੀ ਗੱਲ ਆਉਂਦੀ ਹੈ, ਪਰਦੇ ਅਧੀਨ ਜ਼ਿੰਦਗੀ ਹਮੇਸ਼ਾਂ ਹਕੀਕਤ ਤੋਂ ਵੱਖਰੀ ਹੁੰਦੀ ਹੈ। ਸਾਲ 1995 ਵਿੱਚ ‘ਡਸਟੀਨ ਹੋਫਮੈਨ’ ਅਤੇ ‘ਮੋਰਗਨ ਫ੍ਰੀਮੈਨ’ ਨੂੰ ਇੱਕ ਸ਼ਹਿਰ ਨੂੰ ਮਨੁੱਖਤਾ ਲਈ ਖਤਰਾ ਹੋਣ ਦੇ ਡਰ ਕਾਰਨ ਵੱਖ ਕੀਤੇ ਜਾਣ ਤੋਂ ਬਚਾਉਣ ਲਈ ਲੜਾਈ ਵਿੱਚ ਜਾਣਾ ਪਿਆ, ਕਿਉਂਕਿ ਇਹ ਇੱਕ ਮਾਰੂ ਫਲੂ ਦਾ ਘਰ ਬਣ ਚੁੱਕਾ ਸੀ। ਸਾਲ 2015 ਦੀ ‘ਮੈਡ ਮੈਕਸ; ਫਿਯੂਰੀ ਰੋਡ’ ਵਿੱਚ ਇੱਕ ਬਿਨ੍ਹਾਂ ਪਾਣੀ ਦਾ ਰਾਜ ਦਿਖਾਇਆ ਗਿਆ ਹੈ: ਉਸ ਸਮੇਂ ਤੱਕ ਇੱਥੇ ਮੌਸਮ ਵਿੱਚ ਤਬਦੀਲੀ ਆਉਣ ਲੱਗ ਗਈ ਸੀ ਅਤੇ ਸਾਲ 2016 ਵਿੱਚ ‘ਮਾਰਗਰੇਟ ਐਟਵੁੱਡ’ ਦੀ ਕਹਾਣੀ ‘ਦਿ-ਹੈਂਡਮੇਡ’ ਇੱਕ ਅਜਿਹੇ ਬਦਮਾਸ਼ ਰਾਸ਼ਟਰਪਤੀ ਲਈ ਅਨੁਕੂਲ ਸੀ, ਜੋ ਖ਼ੁਸ਼ੀ-ਖ਼ੁਸ਼ੀ ਸੰਵਿਧਾਨ ਨੂੰ ਮੁਅੱਤਲ ਕਰ ਸਕਦਾ ਸੀ।
ਇਹ ਸਾਡੇ ਡੂੰਘੇ ਡਰ ਅਤੇ ਸਾਡੀਆਂ ਹਨੇਰੇ ਦੀਆਂ ਕਲਪਨਾਵਾਂ ਨੂੰ ਦਰਸਾਉਂਦਾ ਹੈ। ਇਸ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਹਾਲੀਵੁੱਡ ਦਾ ਵਿਸ਼ਵਵਿਆਪੀ ਮੁਨਾਫਾ 42 ਬਿਲੀਅਨ ਡਾਲਰ ਤੋਂ ਵੱਧ ਹੈ ਅਤੇ ਇਸ ਵਿੱਚੋਂ 30 ਬਿਲੀਅਨ ਡਾਲਰ ਦੀ ਕਮਾਈ ਅਮਰੀਕਾ ਤੋਂ ਇਲਾਵਾ ਹੋਰ ਦੇਸ਼ਾਂ ਤੋਂ ਆਉਂਦੀ ਹੈ, ਜੋ ਕਿ ਇਸ ਨੂੰ ਸੱਚਮੁੱਚ ਇੱਕ ਅੰਤਰਰਾਸ਼ਟਰੀ ਮਹਾਂਸ਼ਕਤੀ ਬਣਾਉਂਦਾ ਹੈ।
ਇਸ ਵੱਲੋਂ ਸਾਡੀਆਂ ਸਭ ਤੋਂ ਨਜ਼ਦੀਕੀ ਚਿੰਤਾਵਾਂ ਨੂੰ ਚੁਣ ਕੇ ਉਨ੍ਹਾਂ ਨੂੰ ਉਚੇਰੀ ਕਲਾ ਦੇ ਰੂਪ ਵਿੱਚ ਪੇਸ਼ ਕਰਨ ਦੀ ਯੋਗਤਾ ਅਤਿ ਵਿਸ਼ਾਲ ਹੈ। ਇੱਕ ਮੈਕਸੀਕਨ ਕਲਾਕਾਰ ‘ਐਲਫੋਂਸੋ ਕੁਆਰਨ’ ਦੁਆਰਾ ਨਿਰਦੇਸ਼ਤ ‘ਚਿਲਡਰਨ ਆਫ ਮੈੱਨ’ (2016) ਇੱਕ ਅਜਿਹੀ ਦੁਨੀਆਂ ਦੀ ਕਹਾਣੀ ਹੈ ਜਿੱਥੇ ਇੱਕ ਵਿਸ਼ਾਣੂ ਨੇ ਔਰਤਾਂ ਨੂੰ ਬਾਂਝ ਬਣਾ ਦਿੱਤਾ ਅਤੇ - ਇੱਕ ਗਰਭਵਤੀ ਹੋਈ ਜਵਾਨ ਔਰਤ ਨੂੰ ਛੱਡ ਕੇ ਹੋਰ ਕੋਈ ਉਮੀਦ ਨਹੀਂ ਬਚੀ, ਜਿਸ ਨੂੰ ਕਿ ਹੜਕੰਪ ਮਚਾਉਂਦੀ ਭੀੜ ਤੋਂ ਸੁਰੱਖਿਆ ਵੱਲ ਲਜਾਇਆ ਗਿਆ।
ਕੱਲ ਦੀ ਮਨਹੂਸ ਦੁਨੀਆ ਬਾਰੇ ‘28 ਡੇਜ਼ ਲੇਟਰ’ (2002) ਵਿੱਚ, ਕਹਿਰ ਇੱਕ ਪਮੁੱਖ ਵਿਚਾਰ ਦਰਸਾਇਆ ਗਿਆ ਹੈ, ਭਾਵੇਂ ਇਹ ਭਵਿੱਖ-ਸੂਚਕ ਦੁਨੀਆਂ ਹੈ। ‘ਸਿਲੀਅਨ ਮਰਫੀ’ ਦੀ ‘ਮੈਨ ਇਨ-ਕੌਮਾ’ ਗੁੱਸੇ ਦੇ ਵਾਇਰਸ ਨਾਲ ਸੰਕਰਮਿਤ ਮਨੁੱਖਾਂ ਬਾਰੇ ਦਰਸਾਂਉਦੀ ਹੈ। ‘ਜੋਸ ਸਰਾਮਾਗੋ’ ਦੇ ਸ਼ਾਨਦਾਰ ਨਾਵਲ- ਅੰਨ੍ਹੇਪਣ ਦੇ ਵਾਇਰਸ ਨਾਲ ਸੰਕਰਮਿਤ ਸੰਸਾਰ, 'ਤੇ ਅਧਾਰਤ ਬਲਾਇਂਡੈਨੈੱਸ (2008) ਵਿੱਚ ਇਹ ਗੁੱਸਾ ਅੰਦਰ ਹੀ ਅੰਦਰ ਉਭਰਦਾ ਦਰਸਾਇਆ ਗਿਆ ਹੈ। ਇੱਥੇ ਵੀ ਆਖਰਕਾਰ ਔਰਤਾਂ ਨੂੰ ਕੁਰਬਾਨੀ ਵਜੋਂ ਸੈਕਸ ਕਰਨਾ ਪੈਂਦਾ ਸੀ, ਅੰਨ੍ਹੇ ਅੰਨ-ਦਾਤਾ ਸਿਰਫ ਸੈਕਸ ਦੇ ਬਦਲੇ ਵਿੱਚ ਹੀ ਔਰਤਾਂ ਨੂੰ ਭੋਜਨ ਦਿੰਦੇ ਸੀ।
ਅੱਜ-ਕੱਲ ਮਨੁੱਖਤਾ ਸਭ ਤੋਂ ਭੈੜੇ ਹਾਲਾਤਾਂ ਵਿੱਚ ਹੈ, ਚੁਣੇ ਹੋਏ ਨੇਤਾ ਬਿਨ੍ਹਾਂ ਕਿਸੇ ਹਮਦਰਦੀ ਦੇ ਲੋਕਾਂ ਨਾਲ ਧਰਮ, ਲਿੰਗ ਅਤੇ /ਜਾਂ ਜਾਤੀ ਵੱਜੋਂ ਪਹਿਚਾਣ ਦੇ ਅਧਾਰ ‘ਤੇ ਵਿਤਕਰਾ ਕਰਦੇ ਹਨ, ਅਤੇ ਸਮਾਜਿਕ ਜਿੰਮੇਵਾਰੀਆਂ ਤੋਂ ਵਧੇਰੇ ਪਿੱਛੇ ਹਟਦੇ ਜਾ ਰਹੇ ਹਨ। ਇਹ ਸਮਾਜ ਇੱਕ ਅਜਿਹੀ ਗੁਫਾ ਹੈ, ਜਿੱਥੇ ਹਰੇਕ ਵਿਅਕਤੀ ਆਪਣੇ ਆਪ ਵਿੱਚ ਹੈ ਅਤੇ ਆਪਣੇ ਆਪ ਬਾਰੇ ਹੀ ਸੋਚਦਾ ਹੈ।