ਨਵੀਂ ਦਿੱਲੀ: ਵਿਸ਼ਵ ਕੱਪ 2019 'ਚ ਲੰਡਨ ਦੇ ਲਾਰਡਸ ਮੈਦਾਨ 'ਚ ਪਾਕਿਸਤਾਨ ਨੇ ਆਪਣੀ ਆਖਰੀ ਮੈਚ 'ਚ ਬੰਗਲਾਦੇਸ਼ ਨੂੰ 94 ਦੌੜਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ ਇਸ ਜਿੱਤ ਨਾਲ ਭਾਵੇਂ ਪਾਕਿਸਤਾਨ ਟੀਮ ਨੇ ਚੌਥੇ ਨੰਬਰ ਤੇ ਬਰਕਰਾਰ ਨਿਊਜ਼ੀਲੈਂਡ ਨਾਲ ਬਰਾਬਰੀ ਕਰ ਲਈ ਹੈ ਪਰ ਨੇਟ ਰਨਰੇਟ ਦੇ ਆਧਾਰ 'ਤੇ ਪਾਕਿਸਤਾਨ ਟੀਮ ਸੈਮੀਫਾਈਨਲ 'ਚ ਜਗ੍ਹਾ ਨਹੀਂ ਬਣਾ ਸਕੀ।
ਜਿੱਤ ਕੇ ਵੀ ਹਾਰਿਆ ਪਾਕਿ, ਬੰਗਲਾਦੇਸ਼ ਨੂੰ ਹਾਰ ਦੇ ਕੇ ਖ਼ਤਮ ਕੀਤਾ ਵਿਸ਼ਵ ਕੱਪ 2019 ਦਾ ਸਫ਼ਰ
ਪਾਕਿਸਤਾਨ ਨੇ ਵਿਸ਼ਵ ਕੱਪ 'ਚ ਆਪਣੇ ਆਖਰੀ ਮੈਚ ਦੌਰਾਨ ਬੰਗਲਾਦੇਸ਼ ਨੂੰ ਹਰਾ ਕੇ ਵਿਸ਼ਵ ਕੱਪ ਤੋਂ ਲਈ ਵਿਦਾਈ।
shaheen afridi
ਟਾਂਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ ਬੰਗਲਾਦੇਸ਼ ਦੇ ਸਾਹਮਣੇ 316 ਦੌੜਾਂ ਦਾ ਟੀਚਾ ਰੱਖਿਆ ਸੀ। ਪਰ ਬੰਗਲਾਦੇਸ਼ ਇਸ ਨੂੰ ਪੂਰਾ ਨਹੀਂ ਕਰ ਸਕੀ। ਇਸ ਮੈਚ 'ਚ ਪਾਕਿਸਤਾਨ ਦੇ ਬੱਲੇਬਾਜ਼ ਇਮਾਮ-ਉਲ-ਹੱਕ ਨੇ 100 ਰਨ ਬਣਾਏ ਤੇ ਸ਼ਾਹੀਨ ਅਫ਼ਰੀਦੀ ਨੇ 6 ਵਿਕੇਟਾਂ ਚਟਕਾਈਆਂ।
ਸੈਮੀਫਾਈਨਲ 'ਚ ਪਹੁੰਚਣ ਲਈ ਬੰਗਲਾਦੇਸ਼ ਨੂੰ 6 ਦੌੜਾਂ ਤੇ ਆਲਆਊਟ ਕਰਨਾ ਸੀ ਜੋ ਪਾਕਿਸਤਾਨ ਨਹੀਂ ਕਰ ਸਕੀ। ਇਸ ਦੇ ਨਾਲ ਹੀ ਭਾਰਤ, ਇੰਗਲੈਂਡ, ਆਸਟਰੇਲੀਆ ਅਤੇ ਨਿਊਜ਼ੀਲੈਂਡ ਸੈਮੀਫਾਈਨਲ 'ਚ ਪਹੁੰਚਣ ਵਾਲੀਆਂ ਚਾਰ ਟੀਮਾਂ ਬਣ ਗਈਆਂ।
Last Updated : Jul 6, 2019, 10:10 AM IST