ਨਵੀਂ ਦਿੱਲੀ: ਕੱਛ ਦੀ ਖਾੜੀ ਤੋਂ ਹੋ ਕੇ ਕੁਝ ਪਾਕਿਸਤਾਨੀ ਕਮਾਂਡੋਆਂ ਦੇ ਗੁਜਰਾਤ ਵਿੱਚ ਦਾਖ਼ਲ ਹੋਣ ਦੀਆਂ ਬਿੜਕਾਂ ਮਿਲੀਆਂ ਹਨ। ਖ਼ੁਫੀਆ ਏਜੰਸੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਪਾਣੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੇ ਹਮਲੇ ਤੋਂ ਬਚਾਅ ਲਈ ਗੁਜਰਾਤ ਦੇ ਤੱਟੀ ਇਲਾਕਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਪਾਕਿਸਤਾਨੀ ਕਮਾਂਡੋਜ਼ ਦੇ ਭਾਰਤ 'ਚ ਵੜਨ ਦਾ ਖ਼ਦਸ਼ਾ, ਗੁਜਰਾਤ 'ਚ ਹਾਈ ਅਲਰਟ - Pakistan commandos
ਭਾਰਤ ਅਤੇ ਪਾਕਿਸਤਾਨ ਵਿੱਚ ਬਣੇ ਜੰਗ ਵਰਗੇ ਹਲਾਤਾਂ ਵਿੱਚ ਗੁਜਰਾਤ ਵਿੱਚ ਖ਼ੁਫੀਆ ਵਿਭਾਗ ਨੂੰ ਜਾਣਕਾਰੀ ਮਿਲੀ ਹੈ ਕਿ ਕੱਛ ਇਲਾਕੇ ਵਿੱਚ ਪਾਕਿਸਤਾਨ ਦੇ ਕਮਾਂਡੋ ਦਾਖ਼ਲ ਹੋ ਗਏ ਹਨ। ਇਸ ਤੋਂ ਬਾਅਦ ਇਲਾਕੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਗੁਜਰਾਤ ਕੋਸਟ ਗਾਰਡ ਨੂੰ ਖ਼ੁਫੀਆ ਵਿਭਾਗ ਤੋਂ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਵੱਲੋਂ ਕੁਝ ਕਮਾਂਡੋ ਭਾਰਤ ਵਿੱਚ ਸ਼ਾਮਲ ਹੋ ਗਏ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਕਮਾਂਡੋ ਪਾਣੀ ਰਾਹੀਂ ਹਮਲਾ ਕਰਨ ਵਿੱਚ ਮਾਹਰ ਹਨ ਉਹ ਬੰਦਰਗਾਹਾਂ ਦੇ ਨਾਲ਼-ਨਾਲ਼ ਜਹਾਜ਼ਾਂ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ।
ਸੁਰੱਖਿਆ ਦੇ ਮੱਦੇਨਜ਼ਰ ਕੰਢੀ ਇਲ਼ਾਕਿਆਂ ਵਿੱਤ ਸਰਕਾਰੀ ਅਤੇ ਗ਼ੈਰ ਸਰਕਾਰੀ ਬੰਦਰਗਾਹਾਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਇਨ੍ਹਾਂ ਬੰਦਰਗਾਹਾਂ ਤੇ ਸਕਿਊਰਟੀ ਲੈਵਲ-1 ਅਲਰਟ ਜਾਰੀ ਕੀਤਾ ਗਿਆ ਹੈ। ਬੰਦਰਗਾਹਾਂ ਨਾਲ਼ ਜੁੜੇ ਸਾਰੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕਿ ਜੇ ਕੋਈ ਸ਼ੱਕੀ ਵਿਅਕਤੀ ਵਿਖਾਈ ਦਿੰਦਾ ਹੈ ਤਾਂ ਇਸ ਦੀ ਜਾਣਕਾਰੀ ਉਦੋਂ ਹੀ ਪ੍ਰਸਾਸ਼ਨ ਨੂੰ ਦਿੱਤੀ ਜਾਵੇਗੀ। ਕੰਢੀ ਇਲਾਕਿਆਂ ਵਿੱਚ ਅਲਰਟ ਜਾਰੀ ਕੀਤੇ ਜਾਣ ਬਾਅਦ ਉੱਥੇ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤੈਨਾਤ ਕਰ ਦਿੱਤੇ ਗਏ ਹਨ।