ਨਵੀਂ ਦਿੱਲੀ: ਪਾਕਿਤਸਾਨ ਸਰਕਾਰ ਨੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਇਦ ਅਤੇ ਉਸ ਦੇ ਤਿੰਨ ਹੋਰ ਮੈਂਬਰਾਂ ਵਿਰੁੱਧ ਅੱਤਵਾਦੀਆਂ ਨੂੰ ਫੰਡਿੰਗ ਕਰਨ ਸਬੰਧੀ ਮਾਮਲੇ 'ਚ ਕੇਸ ਦਰਜ ਕੀਤਾ ਹੈ। ਪੰਜਾਬ ਅੱਤਵਾਦ ਰੋਕੂ ਵਿਭਾਗ ਨੇ ਹਾਫਿਜ਼ ਦੇ ਪਾਬੰਦੀ ਵਾਲੇ ਸੰਗਠਨਾਂ ਵਿਰੁੱਧ ਕਾਰਵਾਈ ਕੀਤੀ ਹੈ।
ਹਾਫਿਜ਼ ਸਈਦ ਨੂੰ ਲੈ ਕੇ ਸਖ਼ਤ ਹੋਇਆ ਪਾਕਿਸਤਾਨ - gopal chawla
ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਇਦ ਨੂੰ ਲੈ ਕੇ ਪਾਕਿਸਤਾਨ ਸਖਤ ਹੋ ਗਿਆ ਹੈ। ਪਾਕਿ ਸਰਕਾਰ ਨੇ ਹਾਫਿਜ਼ ਸਈਦ ਅਤੇ ਉਸ ਦੇ ਤਿੰਨ ਹੋਰ ਮੈਂਬਰਾਂ ਵਿਰੁੱਧ ਕੇਸ ਦਰਜ ਕੀਤਾ ਹੈ।
ਅੱਤਵਾਦ ਰੋਕੂ ਕਾਨੂੰਨ ਤਹਿਤ ਪੰਜ ਪਾਬੰਦੀ ਵਾਲੇ ਸੰਗਠਨਾਂ ਵਿਰੁੱਧ ਲਾਹੌਰ, ਗੁਜਰਾਂਵਾਲਾ ਅਤੇ ਮੁਲਤਾਨ 'ਚ ਦਾਵਾਤੁਲ ਇਰਸ਼ਾਦ ਟਰੱਸਟ, ਮੋਏਜ ਬਿਨ ਜਵਾਲ ਟਰੱਸਟ, ਅਲ ਅਨਫਾਲ ਟਰੱਸਟ, ਅਲ ਮਦੀਨਾ ਫਾਊਂਡੇਸ਼ਨ ਟਰੱਸਟ ਅਤੇ ਅਲਹਮਦਾਦ ਟਰੱਸਟ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਮਾਮਲਿਆਂ 'ਚ ਹਾਫਿਜ਼ ਸਇਦ, ਅਬਦੁੱਲ ਰਹਿਮਾਨ ਮੱਕੀ, ਅਮੀਰ ਹਮਜਾ ਅਤੇ ਮੁਹੰਮਦ ਯਾਹਿਆ ਅਜੀਜ਼ ਸ਼ਾਮਲ ਹਨ।
ਇਨ੍ਹਾਂ 'ਤੇ ਜੋ ਦੋਸ਼ ਲਗਾਏ ਗਏ ਹਨ ਉਨ੍ਹਾਂ ਵਿੱਚ ਚੈਰਿਟੀ ਦੇ ਨਾਂ 'ਤੇ ਅੱਤਵਾਦ ਲਈ ਫੰਡ ਪ੍ਰਮੁੱਖ ਹੈ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦ ਸਮੂਹਾਂ ਵਿਰੁੱਧ ਕਾਰਵਾਈ ਨੂੰ ਲੈ ਕੇ ਪਾਕਿਸਤਾਨ 'ਤੇ ਵਧੇ ਕੌਮਾਂਤਰੀ ਦਬਾਅ ਵਿਚਕਾਰ ਇਹ ਕਦਮ ਚੁੱਕਿਆ ਗਿਆ ਹੈ। ਪਾਕਿਸਤਾਨ ਦੇ ਅੱਤਵਾਦ ਰੋਕੂ ਵਿਭਾਗ ਨੇ ਕਿਹਾ ਹੈ ਕਿ ਉਸ ਨੇ ਪੰਜ ਟਰੱਸਟਾਂ ਰਾਹੀਂ ਰਕਮ ਇਕੱਠੀ ਕਰਕੇ ਅੱਤਵਾਦ ਨੂੰ ਵਿੱਤੀ ਮਦਦ ਮੁਹੱਈਆ ਕਰਵਾਉਣ ਲਈ ਜਮਾਤ-ਉਦ-ਦਾਵਾ ਦੇ ਮੁਖੀ ਅਤੇ 12 ਸਹਿਯੋਗੀਆਂ ਵਿਰੁੱਧ 23 ਮਾਮਲੇ ਦਰਜ ਕੀਤੇ।