ਪੰਜਾਬ

punjab

ETV Bharat / bharat

ਵਿਰੋਧੀਆਂ ਦੀ ਮੰਗ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀਆਂ ਦੀ ਹੋਵੇ ਤੁਰੰਤ ਰਿਹਾਈ

ਜੰਮੂ-ਕਸ਼ਮੀਰ ਦੇ 3 ਸਾਬਕਾ ਮੁੱਖ ਮੰਤਰੀਆਂ ਦੀ ਰਿਹਾਈ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਵਿਰੋਧੀ ਪਾਰਟੀਆਂ ਨੇ ਜਾਰੀ ਕੀਤਾ ਸਾਂਝਾ ਬਿਆਨ।

By

Published : Mar 9, 2020, 6:46 PM IST

ਜੰਮੂ-ਕਸ਼ਮੀਰ
ਵਿਰੋਧੀਆਂ ਦੀ ਮੰਗ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀਆਂ ਦੀ ਹੋਵੇ ਤੁਰੰਤ ਰਿਹਾਈ

ਨਵੀਂ ਦਿੱਲੀ: ਵਿਰੋਧੀ ਪਾਰਟੀਆਂ ਨੇ ਜੰਮੂ-ਕਸ਼ਮੀਰ ਦੇ 3 ਸਾਬਕਾ ਮੁੱਖ ਮੰਤਰੀਆਂ ਦੀ ਰਿਹਾਈ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਸਾਂਝਾ ਬਿਆਨ ਜਾਰੀ ਕੀਤਾ ਹੈ।

8 ਵਿਰੋਧੀ ਪਾਰਟੀਆਂ ਨੇ ਮੀਡੀਆ ਵਿੱਚ ਸਾਂਝਾ ਬਿਆਨ ਜਾਰੀ ਕਰਦਿਆਂ ਕਸ਼ਮੀਰ ਵਿੱਚ ਨਜ਼ਰਬੰਦ ਸਿਆਸੀ ਆਗੂਆਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਨਜ਼ਰਬੰਦ ਕੀਤੇ ਸਿਆਸੀ ਆਗੂਆਂ ਵਿੱਚ ਜੰਮੂ-ਕਸ਼ਮੀਰ ਦੇ 3 ਸਾਬਕਾ ਮੁੱਖ ਮੰਤਰੀ- ਫਾਰੁਖ ਅਬਦੁੱਲਾ, ਉਮਰ ਅਬਦੁੱਲਾ ਤੇ ਮਹਿਬੂਬਾ ਮੁਫ਼ਤੀ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਬੀਤੇ ਸਾਲ ਅਗਸਤ ਮਹੀਨੇ ਵਿੱਚ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਮਗਰੋਂ ਤਿੰਨੇ ਸਾਬਕਾ ਮੁੱਖ ਮੰਤਰੀਆਂ ਤੇ ਹੋਰਨਾਂ ਸਿਆਸੀ ਆਗੂਆਂ ਨੂੰ ਨਜ਼ਰਬੰਦ ਕੀਤਾ ਸੀ।

ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਿੱਚ ਲੋਕਤੰਤਰੀ ਅਸਹਿਮਤੀ ਨੂੰ ਪ੍ਰਸ਼ਾਸਨਿਕ ਕਾਰਵਾਈ ਨਾਲ ਕੁਚਲਿਆ ਜਾਂਦਾ ਹੈ ਜਿਸ ਨੇ ਨਿਆਂ, ਆਜ਼ਾਦੀ ਤੇ ਸਮਾਨਤਾ ਵਗਰੇ ਸੰਵਿਧਾਨਕ ਸਿਧਾਂਤਾਂ ਨੂੰ ਖਤਰੇ ਵਿੱਚ ਪਾ ਦਿੱਤਾ ਹੈ।"

ਵਿਰੋਧੀ ਪਾਰਟੀਆਂ ਦੇ ਜਿਨ੍ਹਾਂ ਆਗੂਆਂ ਵੱਲੋਂ ਇਹ ਸਾਂਝਾ ਬਿਆਨ ਜਾਰੀ ਕੀਤਾ ਗਿਆ ਹੈ, ਉਨ੍ਹਾਂ ਵਿੱਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਸਾਬਕਾ ਪ੍ਰਧਾਨ ਮੰਤਰੀ ਹੈੱਚ ਡੀ ਦੇਵੇਗੌੜਾ, ਸੀਪੀਆਈ-ਐਮ ਆਗੂ ਸੀਤਾਰਾਮ ਯੇਚੁਰੀ, ਆਰਜੇਡੀ ਤੋਂ ਰਾਜ ਸਭਾ ਮੈਂਬਰ ਮਨੋਜ ਕੁਮਾਰ ਝਾ ਤੇ ਵਾਜਪਾਈ ਸਰਕਾਰ 'ਚ ਮੰਤਰੀ ਰਹੇ ਯਸ਼ਵੰਤ ਸਿਨਹਾ ਸ਼ਾਮਲ ਹਨ।

ABOUT THE AUTHOR

...view details