ਸ਼੍ਰੀਨਗਰ : ਨੈਸ਼ਨਲ ਕਾਨਫਰੰਸ ਦੇ ਨੇਤਾ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਓਮਰ ਅਬਦੂਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸ਼ਬਦੀ ਵਾਰ ਕੀਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵੱਲੋਂ ਚੋਣ ਪ੍ਰਚਾਰ ਦੌਰਾਨ ਚੁੱਕੇ ਜਾਣ ਵਾਲੇ ਮੁੱਦਿਆਂ ਉੱਤੇ ਤੰਜ ਕਸਿਆ ਹੈ।
ਚੋਣ ਪ੍ਰਚਾਰ ਲਈ ਮੋਦੀ ਲੈ ਰਹੇ ਹਨ ਡਰ ਦਾ ਸਹਾਰਾ : ਓਮਰ ਅਬਦੁੱਲਾ
ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਓਮਰ ਅਬਦੁੱਲਾ ਨੇ ਪ੍ਰਧਾਨ ਮੰਤਰੀ ਮੋਦੀ ਤੇ ਕੀਤਾ ਸ਼ਬਦੀ ਵਾਰ ਕਰਦਿਆਂ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਚੋਣ ਪ੍ਰਚਾਰ ਉੱਤੇ ਕਿਹਾ ਕਿ ਮੋਦੀ ਚੋਣ ਪ੍ਰਚਾਰ ਲਈ ਜਿਹੜੇ ਮੁੱਦੇ ਚੁੱਕ ਰਹੇ ਹਨ ਉਨ੍ਹਾਂ ਨੂੰ ਵੇਖ ਕੇ ਮੈਨੂੰ ਹੈਰਾਨੀ ਹੁੰਦੀ ਹੈ।
ਓਮਰ ਅਬਦੁੱਲਾ ਨੇ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਮੋਦੀ ਨੇ ਆਪਣੇ ਸ਼ਾਸਨ ਦੇ ਪੰਜ ਸਾਲਾਂ ਦੌਰਾਨ ਰਿਕਾਰਡ ਉੱਤੇ ਧਿਆਨ ਦੇਣ ਦੀ ਬਜਾਏ ਚੋਣ ਪ੍ਰਚਾਰ ਵਿੱਚ ਡਰ ਦਾ ਸਹਾਰਾ ਲੈ ਰਹੇ ਹਨ। ਮੋਦੀ ਦੇ ਚੋਣ ਪ੍ਰਚਾਰ ਦੇ ਮੁੱਦਿਆਂ ਨੂੰ ਦੇਖ ਕੇ ਮੈਂ ਬੇਹਦ ਹੈਰਾਨ ਹਾਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ 10 ਵਾਰ ਆਪਣੇ ਚੋਣ ਰੈਲੀ ਭਾਸ਼ਣ ਦੇ ਦੌਰਾਨ ਪਾਕਿਸਤਾਨ ਦਾ ਜ਼ਿਕਰ ਕੀਤਾ ,ਜਦਕਿ ਉਨ੍ਹਾਂ ਨੇ ਨੌਕਰੀਆਂ ਬਾਰੇ ਹਰ ਰੈਲੀ ਵਿੱਚ ਸਿਰਫ਼ ਇੱਕ-ਇੱਕ ਵਾਰ ਹੀ ਜ਼ਿਕਰ ਕੀਤਾ। ਓਮਰ ਅਬਦੂਲਾ ਨੇ ਕਿਹਾ ਕਿ ਇਸ ਦੇ ਨਾਲ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਪ੍ਰਧਾਨ ਮੰਤਰੀ ਦੀ ਜ਼ਰੂਰਤਾ ਕਿ ਹਨ ਅਤੇ ਉਹ ਦੇਸ਼ ਦੀ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ।