ਪੰਜਾਬ

punjab

ਓੜੀਸ਼ਾ 'ਚ ਫ਼ਾਨੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 64

By

Published : May 13, 2019, 1:16 PM IST

ਅਪ੍ਰੈਲ ਦੇ ਆਖ਼ਰੀ ਹਫ਼ਤੇ ਵਿੱਚ ਆਏ ਫ਼ਾਨੀ ਤੂਫ਼ਾਨ ਨੇ ਓੜੀਸ਼ਾ ਵਿੱਚ ਬਹੁਤ ਤਬਾਹੀ ਕੀਤੀ, ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 64 ਹੋ ਗਈ ਹੈ।

ਫ਼ਾਨੀ ਤੂਫ਼ਾਨ ਤੋਂ ਬਾਅਦ ਓੜੀਸ਼ਾ ਵਿੱਚ ਹੋਈ ਤਬਾਹੀ ਦੀਆਂ ਤਸਵੀਰਾਂ (ਐੱਸਆਰਸੀ)

ਹੈਦਰਾਬਾਦ : ਓੜੀਸ਼ਾ ਵਿੱਚ 3 ਮਈ ਨੂੰ ਆਏ ਚੱਕਰਵਾਤੀ ਤੂਫ਼ਾਨ ਫ਼ਾਨੀ ਕਾਰਨ ਸੂਬੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 64 ਹੋ ਗਈ ਹੈ।

ਫ਼ਾਨੀ ਤੂਫ਼ਾਨ ਤੋਂ ਬਾਅਦ ਓੜੀਸ਼ਾ 'ਚ ਰਾਹਤ ਕਰਮੀ ਲੋਕਾਂ ਦੀ ਮਦਦ ਕਰਦੇ ਹੋਏ(ਐੱਸਆਰਸੀ)

ਵਿਸ਼ੇਸ਼ ਰਾਹਤ ਕਮਿਸ਼ਨਰ ਦੇ ਦਫ਼ਤਰ ਤੋਂ ਜਾਰੀ ਇੱਕ ਚੱਕਰਵਾਤ ਹਾਲਾਤ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੁਰੀ ਤਰ੍ਹਾਂ ਪ੍ਰਭਾਵਿਤ ਪੁਰੀ ਵਿੱਚ 39 ਮੌਤਾਂ ਹੋਈਆਂ ਹਨ, ਜਦਕਿ 9 ਮੌਤਾਂ ਖੁਧਰਾਂ ਅਤੇ 6 ਕਟਕ ਸ਼ਹਿਰ ਵਿੱਚ ਹੋਈਆਂ ਹਨ।

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ 4 ਲੋਕਾਂ ਦੀ ਮੌਤ ਮਿਉਰਭੰਜ ਜ਼ਿਲ੍ਹੇ ਵਿੱਚ ਅਤੇ 3-3 ਮੌਤਾਂ ਜਾਜਪੁਰ ਅਤੇ ਕੇਂਦਰਾਪਾੜਾ ਵਿੱਚ ਹੋਈਆਂ ਹਨ। ਤੂਫ਼ਾਨ ਕਾਰਨ 14 ਜ਼ਿਲ੍ਹਿਆਂ ਵਿੱਚ ਕੁੱਲ 1.64 ਕਰੋੜ ਲੋਕ ਪ੍ਰਭਾਵਿਤ ਹੋਏ ਹਨ।

ਇਸ ਹਾਦਸੇ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਐਲਾਨ ਕੀਤਾ ਕਿ ਉਨ੍ਹਾਂ ਪਰਿਵਾਰਾਂ ਲਈ ਸਥਾਈ ਮਕਾਨਾਂ ਦੀ ਮੰਨਜ਼ੂਰੀ ਦਿੱਤੀ ਜਾਵੇਗੀ, ਜਿੰਨ੍ਹਾਂ ਦੇ ਇਸ ਕਰੋਪੀ ਦੌਰਾਨ ਮਕਾਨ ਤਬਾਹ ਹੋਏ ਹਨ।
ਉਨ੍ਹਾਂ ਕਿਹਾ ਕਿ ਮਕਾਨਾਂ ਦੇ ਨੁਕਸਾਨ ਦੀ ਅੰਕੜਿਆਂ ਦਾ ਕੰਮ 15 ਮਈ ਤੋਂ ਸ਼ੁਰੂ ਹੋਵੇਗਾ ਅਤੇ 1 ਹਫ਼ਤੇ ਦੇ ਅੰਦਰ ਪੂਰਾ ਹੋ ਜਾਵੇਗਾ।

ABOUT THE AUTHOR

...view details