ਪੰਜਾਬ

punjab

ETV Bharat / bharat

ਅਕੂਤਬਰ ਮਹੀਨੇ ਤੋਂ ਇੰਟਰਸਿਟੀ ਬਣ ਕੇ ਚੱਲੇਗੀ ਲੁਧਿਆਣਾ ਸ਼ਤਾਬਦੀ

ਉੱਤਰ ਰੇਲਵੇ ਨੇ ਲੁੁਧਿਆਣਾ ਸ਼ਤਾਬਦੀ ਨੂੰ ਇੰਟਰਸਿਟੀ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਹ ਕਦਮ ਰੇਲ ਯਾਤਰੀਆਂ ਦਾ ਲਈ ਫ਼ਾਇਦੇਮੰਦ ਸਾਬਤ ਹੋਵੇਗਾ।

By

Published : Jul 16, 2019, 8:41 PM IST

Northern Railway

ਨਵੀ ਦਿੱਲੀ: ਉੱਤਰ ਰੇਲਵੇ ਨੇ ਲਗਾਤਾਰ ਵਧਦੀ ਮੰਗ ਨੂੰ ਵੇਖਦੇ ਹੋਏ ਲੁਧਿਆਣਾ ਸ਼ਤਾਬਦੀ ਨੂੰ ਇੰਟਰਸਿਟੀ ਰੇਲ ਬਣਾਉਣ ਦਾ ਐਲਾਨ ਕੀਤਾ ਹੈ। ਇਹ ਰੇਲ 4 ਅਕੂਤਬਰ ਤੋਂ ਇੰਟਰਸਿਟੀ ਬਣ ਕੇ ਚੱਲੇਗੀ। ਉੱਤਰ ਰੇਲਵੇ 'ਚ ਇਹ ਪਹਿਲੀ ਵਾਰ ਵੀਆਈਪੀ ਰੇਲ ਆਮ ਰੇਲ ਬਣਾ ਕੇ ਚਲਾਈ ਜਾਵੇਗੀ।
ਉੱਤਰ ਰੇਲਵੇ ਨਾਲ ਜੁੜੇ ਅਧਿਕਾਰੀ ਨੇ ਦੱਸਿਆ ਹੈ ਕਿ 1 ਜੁਲਾਈ ਨੂੰ ਜਾਰੀ ਨਵੀ ਸਮਾਂ ਸੂਚੀ 'ਚ ਲੁਧਿਆਣਾ ਤੋਂ ਮੋਗਾ ਸ਼ਤਾਬਦੀ ਨੂੰ ਇੰਟਰਸਿਟੀ ਬਣਾਉਣ ਦੀ ਘੋਸ਼ਣਾ ਕੀਤੀ ਗਈ ਹੈ। ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਅਧਿਕਾਰੀ ਨੇ ਦੱਸਿਆ ਹੈ ਕਿ ਨਵੀ ਇੰਟਰਸਿਟੀ ਹੁਣ ਲੋਹੇਨ ਖ਼ਾਸ ਤੱਕ ਜਾਵੇਗੀ ਇਸ ਦੇ ਸਮੇਂ 'ਚ ਥੋੜਾ ਬਦਲਾਅ ਕੀਤਾ ਗਿਆ ਹੈ ਜਿਸ ਦੇ ਤਹਿਤ ਇਹ ਸਵੇਰੇ 7 ਵਜੇ ਨਵੀਂ ਦਿੱਲੀ ਤੋਂ ਚੱਲ ਕੇ ਉਸੇ ਦਿਨ ਦੁਪਹਿਰ 2 ਵਜੇ ਲੋਹੇਨ ਖ਼ਾਸ ਤਕ ਪਹੁੰਚੇਗੀ। ਵਾਪਸੀ ਦਿਸ਼ਾ 'ਚ ਇਹ ਗੱਡੀ ਦੁਪਹਿਰ 3.35 ਚੱਲ ਕੇ ਰਾਤ 11:35 ਤਕ ਨਵੀ ਦਿੱਲੀ ਪਹੁੰਚੇਗੀ ਖਾਸ ਗੱਲ ਇਹ ਹੈ ਕਿ ਰਾਸਤੇ 'ਚ ਇਸਦੇ ਬਹੁਤ ਠਹਿਰਾਵ ਵਧਾਏ ਗਏ ਹਨ।
ਨਵੇ ਬਦਲਾਵ ਦੇ ਬਾਅਦ ਹੁਣ ਸ਼ਕੁਰਬਸਤੀ, ਬਹਾਦੁਰਗੜ੍ਹ, ਨਰਵਾਨਾ, ਅਤੇ ਜਾਖਲ ਦੇ ਲੋਕ ਗੱਡੀ ਦਾ ਲਾਭ ਉਠਾ ਸਕਦੇ ਹਨ।

ABOUT THE AUTHOR

...view details