ਨਵੀਂ ਦਿੱਲੀ: ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ 25 ਫ਼ਰਵਰੀ ਨੂੰ ਬਾਲਾਕੋਟ ਵਿੱਚ ਕੀਤੀ ਏਅਰ ਸਟ੍ਰਾਇਕ ਬਾਰੇ ਕਿਹਾ ਕਿ ਇਸ ਹਮਲੇ ਵਿੱਚ ਕਿਸੇ ਵੀ ਪਾਕਿਸਤਾਨੀ ਫ਼ੌਜੀ ਜਾਂ ਨਾਗਰਿਕ ਦੀ ਮੌਤ ਨਹੀਂ ਹੋਈ ਹੈ। ਵਿਦੇਸ਼ ਮੰਤਰੀ ਨੇ ਇਹ ਬਿਆਨ ਪਾਰਟੀ ਦੀਆਂ ਮਹਿਲਾਂ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਦਿੱਤਾ।
ਏਅਰ ਸਟ੍ਰਇਕ ਵਿੱਚ ਪਾਕਿ ਦਾ ਕੋਈ ਵੀ ਫ਼ੌਜੀ ਜਾਂ ਨਾਗਰਿਕ ਨਹੀਂ ਮਰਿਆ-ਵਿਦੇਸ਼ ਮੰਤਰੀ
25 ਫ਼ਰਵਰੀ ਨੂੰ ਬਾਲਾਕੋਟ ਵਿੱਚ ਕੀਤੀ ਗਈ ਏਅਰ ਸਟ੍ਰਾਇਕ ਵਿੱਚ ਪਾਕਿਸਤਾਨ ਦਾ ਕੋਈ ਵੀ ਫ਼ੌਜੀ ਜਾਂ ਫਿਰ ਨਾਗਰਿਕ ਨਹੀਂ ਮਰਿਆ ਹੈ। ਇਹ ਹਮਲਾ ਸਿਰਫ਼ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ਨੂੰ ਤਬਾਹ ਕਰਨ ਲਈ ਕੀਤਾ ਸੀ।
ਸਵਰਾਜ ਨੇ ਕਿਹਾ, 'ਪੁਲਵਾਮਾ ਹਮਲੇ ਤੋਂ ਬਾਅਦ ਜੋ ਹਵਾਈ ਸਟ੍ਰਾਇਕ ਕੀਤੀ ਗਈ ਹੈ। ਇਹ ਹਮਲਾ ਕੇਵਲ ਆਤਮ ਰੱਖਿਆ ਲਈ ਕੀਤਾ ਗਿਆ ਹੈ ਇਸ ਬਾਰੇ ਕੌਮਾਂਤਰੀ ਪੱਧਰ 'ਤੇ ਦੱਸਿਆ ਗਿਆ ਹੈ। ਇਸ ਏਅਰ ਸਟ੍ਰਾਇਕ ਦਾ ਮਕਸਦ ਸਿਰਫ਼ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਸੀ। ਇਸ ਕਾਰਵਾਈ ਵਿੱਚ ਕਿਸੇ ਵੀ ਪਾਕਿਸਤਾਨੀ ਫ਼ੌਜੀ ਜਾਂ ਫਿਰ ਪਾਕਿਸਤਾਨੀ ਨਿਵਾਸੀ ਦੀ ਮੌਤ ਨਹੀਂ ਹੋਈ ਹੈ।'
ਬੀਤੀ 14 ਫ਼ਰਵਰੀ ਨੂੰ ਪੁਲਵਾਮਾ ਵਿੱਚ ਸਰਹੱਦੀ ਸੁਰੱਖਿਆ ਬਲਾਂ ਦੇ ਕਾਫ਼ਲੇ ਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ ਜਿਸ ਵਿੱਚ 40 ਜ਼ਿਆਦਾ ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਤੋਂ ਬਾਅਦ ਦੇਸ਼ ਅੰਦਰ ਪਾਕਿਸਤਾਨ ਵਿਰੁੱਧ ਗੁੱਸਾ ਜੱਗ ਜ਼ਾਹਰ ਹੋਣ ਲੱਗ ਪਿਆ ਸੀ। 25 ਫ਼ਰਵਰੀ ਨੂੰ ਤੜਕਸਾਰ ਹੀ ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ਦੀ ਸਰਹੱਦ ਵਿੱਚ ਦਾਖ਼ਲ ਹੋ ਕੇ ਬਾਲਾਕੋਟ ਵਿੱਚ ਸਥਿਤ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਨਿਸਤੇ ਨਾਬੂਤ ਕਰਨ ਦਾ ਦਾਅਵਾ ਕੀਤਾ ਸੀ।