ਪਾਉਂਟਾ ਸਾਹਿਬ: ਇੱਕ ਸਮਾਂ ਸੀ ਜਦੋਂ ਸ਼ਰਧਾਲੂ ਗੁਰੂਦੁਆਰ ਸਾਹਿਬ ਜਾ ਕੇ ਮੱਥਾ ਟੇਕਦੇ ਸਨ ਪਰ ਅੱਜ ਕੋਰੋਨਾ ਦੇ ਇਸ ਦੌਰ 'ਚ ਬਹੁਤ ਬਦਲਾਅ ਆ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਲੋਕ ਕੋਰੋਨਾ ਵਾਇਰਸ ਤੋਂ ਸਾਵਧਾਨੀ ਵਰਤ ਰਹੇ ਹਨ।
ਤਾਲਾਬੰਦੀ: ਲੋਕਾਂ ਦੇ ਘਰ ਖ਼ੁਦ ਪੁੱਜ ਰਿਹੈ ਗੁਰੂ ਘਰ ਦਾ ਲੰਗਰ ਉਹ ਲੋਕ ਜੋ ਗੁਰੂਦੁਆਰੇ ਨਹੀਂ ਜਾ ਪਾ ਰਹੇ, ਉਨ੍ਹਾਂ ਲੋਕਾਂ ਦੇ ਲਈ ਗੁਰਦੁਆਰਾ ਸ੍ਰੀ ਦੜੀ ਸਾਹਿਬ ਦੇ ਮੈਂਬਰ ਖ਼ੁਦ ਉਨ੍ਹਾਂ ਤੱਕ ਪ੍ਰਸਾਦ ਪਹੁੰਚਾਉਣ ਦਾ ਇੱਕ ਵੱਖ ਰਾਹ ਲੱਭਿਆ ਹੈ। ਦੱਸ ਦਈਏ ਕਿ ਤਾਲਾਬੰਦੀ ਦੇ ਇਸ ਸਮੇਂ ਦੌਰਾਨ ਗੁਰਦੁਆਰਾ ਦੜੀ ਸਾਹਿਬ ਗਰੀਬਾਂ ਅਤੇ ਬੇਸਹਾਰਾ ਲੋਕਾਂ ਨੂੰ ਰੋਜ਼ਾਨਾ ਪ੍ਰਸ਼ਾਦ ਦੇ ਤੌਰ 'ਤੇ ਭੋਜਨ ਮੁਹੱਈਆ ਕਰਵਾ ਰਹੇ ਹਨ।
ਇਕ ਮੋਬਾਈਲ ਵੈਨ ਗੁਰਦੁਆਰੇ ਤੋਂ ਰੋਜ਼ਾਨਾ 400 ਤੋਂ 500 ਲੋਕਾਂ ਨੂੰ ਭੋਜਨ ਮੁਹੱਈਆ ਕਰਵਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਹ ਮੋਬਾਈਲ ਲੰਗਰ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿੱਚ ਜਾ ਕੇ ਵਰਤਾਇਆ ਜਾਂਦਾ ਹੈ।
ਸੇਵਾਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਟੀਚਾ ਹੈ ਕਿ ਕੋਈ ਵੀ ਸ਼ਹਿਰ 'ਚ ਭੁੱਖਾ ਨਾ ਰਹੇ। ਲੌਕਡਾਊਨ ਦੀ ਪਾਲਣਾ ਕਰਦੇ ਹੋਏ ਉਹ ਖ਼ੁਦ ਲੋਕਾਂ ਤੱਕ ਲੰਗਰ ਪਹੁੰਚਾ ਰਹੇ ਹਨ। ਸੇਵਾਦਾਰਾਂ ਨੇ ਕਿਹਾ ਕਿ ਅਜਿਹਾ ਕਰਨ ਨਾਲ ਉਨ੍ਹਾਂ ਨੂੰ ਖ਼ੁਸ਼ੀ ਮਿਲਦੀ ਹੈ। ਇਸ ਮੋਬਾਈਲ ਵੈਨ ਦੀ ਸਾਰੇ ਪਾਉਂਟਾ ਵਿੱਚ ਤਾਰੀਫ਼ ਕੀਤੀ ਜਾ ਰਹੀ ਹੈ। ਉਥੇ ਹੀ ਲੋਕ ਆਪਣੇ ਆਪ ਫੋਨ ਕਰਦੇ ਹਨ ਅਤੇ ਭੋਜਨ ਲੈਣ ਲਈ ਮੋਬਾਈਲ ਵੈਨਾਂ ਤੋਂ ਅਪਡੇਟਸ ਲੈਂਦੇ ਹਨ।
ਦੜੀ ਸਾਹਿਬ ਗੁਰਦੁੁਆਰੇ ਵਿੱਚ ਸੇਵਾ ਨਿਭਾਉਣ ਵਾਲੀਆਂ ਮਹਿਲਾਵਾਂ ਨੇ ਦੱਸਿਆ ਕਿ ਉਹ ਮਹੀਨੇ ਤੋਂ ਖਾਣਾ ਬਣਾ ਰਹੀਆਂ ਹਨ ਅਤੇ ਲੋਕਾਂ ਨੂੰ ਭੋਜਨ ਵੰਡ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਸੇਵਾ ਕਰਦਿਆਂ ਉਹ ਸਮਾਜਿਕ ਦੂਰੀਆਂ ਦਾ ਵੀ ਵਿਸ਼ੇਸ਼ ਧਿਆਨ ਰੱਖ ਰਹੇ ਹਨ