ਛੱਤੀਸਗੜ੍ਹ: ਰਾਏਪੁਰ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਛੱਤੀਸਗੜ੍ਹ ਦੌਰੇ 'ਤੇ ਹਨ। ਇਸ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਤੇ ਇਲਜ਼ਾਮ ਲਗਾਉਂਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੋਦੀ ਸਰਕਾਰ ਨੇ ਐਸਸਰ ਤੇ ਰਿਲਾਇੰਸ ਨੂੰ ਫ਼ਾਇਦਾ ਪਹੁੰਚਾਉਣ ਲਈ ਕੰਮ ਕੀਤਾ ਹੈ ਤੇ ਸਰਕਾਰੀ ਸੰਸਥਾਵਾਂ ਨੂੰ ਬਰਬਾਦ ਕੀਤਾ ਹੈ।
ਮੋਦੀ ਆਏ ਤਾਂ ਸੀ ਗੰਗਾ ਦੇ ਲਾਲ ਬਣਕੇ ਤੇ ਹੁਣ ਜਾਣਗੇ ਰਾਫੇਲ ਦੇ ਦਲਾਲ ਬਣਕੇ: ਸਿੱਧੂ - cabinet minister
ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ। ਅੱਜ ਮੁੜ ਨਵਜੋਤ ਸਿੰਘ ਸਿੱਧੂ ਨੇ ਰਾਏਪੁਰ 'ਚ ਰੈਲੀ ਦੌਰਾਨ ਮੋਦੀ ਸਰਕਾਰ ਤੇ ਜੰਮ ਕੇ ਨਿਸ਼ਾਨਿਆਂ ਦੀ ਬਰਸਾਤ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਬੀਐੱਸਐੱਨਐੱਲ ਐੱਮਟੀਐੱਨਐੱਲ, ਐੱਸਬੀਆਈ ਨੂੰ ਘਾਟੇ ਵਿੱਚ ਰੱਖ ਕੇ ਰਿਲਾਇੰਸ ਤੇ ਐਸਸਰ ਵਰਗੀਆਂ ਕੰਪਨੀਆਂ ਦਾ ਫਾਇਦਾ ਕੀਤਾ ਹੈ। ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਕੱਚੇ ਤੇਲ ਦੀ ਕੀਮਤ $150 ਸੀ ਤੇ ਮੋਦੀ ਸਰਕਾਰ ਨੇ ਆਉਂਦਿਆਂ ਹੀ ਡੀਜ਼ਲ ਨੂੰ ਮਾਰਕਿਟ ਦੇ ਹਵਾਲੇ ਕਰ ਦਿੱਤਾ। ਇਸ ਦੇ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਆਈ ਪਰ ਦੇਸ਼ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘੱਟ ਨਹੀਂ ਹੋਈਆਂ।
16 ਬਾਰ ਸਰਕਾਰ ਨੇ ਪੈਟਰੋਲ 'ਤੇ ਟੈਕਸ ਵਧਾਇਆ ਜਿਸ ਦਾ ਫ਼ਾਇਦਾ ਰਿਲਾਇੰਸ ਨੂੰ ਹੋਇਆ ਤੇ ਰਿਲਾਇੰਸ ਦਾ ਮੁਨਾਫ਼ਾ ਇੱਕ ਸਾਲ 'ਚ ਹੀ ਡੱਬਲ ਹੋ ਗਿਆ। ਮੋਦੀ ਸਰਕਾਰ ਨੇ ਪੈਟਰੋਲ 'ਤੇ 263 ਫ਼ੀਸਦੀ ਟੈਕਸ ਲਗਾਇਆ ਹੈ।