ਸੋਨੀਪਤ: ਪਿੰਡ ਪੁਰਖਾਸ 'ਚ ਇਕ ਸੱਸ ਆਪਣੀ ਨੂੰਹ ਨਾਲ ਲੰਬੇ ਸਮੇਂ ਤੋਂ ਕੁੱਟਮਾਰ ਕਰ ਰਹੀ ਸੀ। ਜਿਸਦਾ ਇਕ ਵੀਡੀਓ ਗੁਆਂਢਿਆਂ ਨੇ ਬਣਾਇਆ ਜੋ ਵਾਇਰਲ ਹੋ ਗਿਆ।ਇਸ ਵੀਡੀਓ ਨੂੰ ਵਾਇਰਲ ਹੁੰਦਾ ਦੇਖ,ਪ੍ਰਸਾਸ਼ਨ ਹਰਕੱਤ 'ਚ ਆਇਆ ਅਤੇ ਸੱਸ ਨੂੰ ਗ੍ਰਿਫ਼ਤਾਰ ਕਰ ਲਿਆ।
ਸੋਨੀਪਤ 'ਚ ਨੂੰਹ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ, ਬਜ਼ੁਰਗ ਸੱਸ ਗ੍ਰਿਫ਼ਤਾਰ - police
ਵੀਡੀਓ ਵਾਇਰਲ ਹੋਣ ਕਾਰਨ ਅਸਾਨ ਹੋਈ ਇਕ ਨੂੰਹ ਦੀ ਮੁਸ਼ਕਿਲ, ਸੋਨੀਪਤ ਦੇ ਪਿੰਡ ਪੁਰਖਾਸ 'ਚ ਇਕ ਨੂੰਹ ਨਾਲ ਕੁੱਟਮਾਰ ਹੋ ਰਹੀ ਸੀ। ਜਿਸਦਾ ਇੱਕ ਵੀਡੀਓ ਵਾਇਰਲ ਹੋਇਆ ਅਤੇ ਬਜ਼ੁਰਗ ਸੱਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।
ਸੋਨੀਪਤ 'ਚ ਨੂੰਹ ਨਾਲ ਕੁਟਮਾਰ ਦੀ ਵੀਡੀਓ ਵਾਇਰਲ,ਬਜ਼ੁਰਗ ਸੱਸ ਗ੍ਰਿਫ਼ਤਾਰ
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਕ ਬਜ਼ੁਰਗ ਮਹਿਲਾ ਆਪਣੀ ਨੂੰਹ ਨੂੰ ਕੁੱਟ ਰਹੀ ਹੈ। ਪਹਿਲਾਂ ਉਹ ਆਪਣੀ ਨੂੰਹ ਦੇ ਥੱਪੜ ਮਾਰਦੀ ਹੈ ਅਤੇ ਫ਼ਿਰ ਉਸ ਨੂੰ ਡੰਡੇ ਦੇ ਨਾਲ ਕੁੱਟਦੀ ਹੈ।
ਇਸ ਵੀਡੀਓ 'ਚ ਸੱਸ ਦੀ ਮਾਰ ਦਾ ਨੂੰਹ ਵਿਰੋਧ ਕਰਦੀ ਨਜ਼ਰ ਨਹੀਂ ਆ ਰਹੀ, ਚੁਪ-ਚਾਪ ਉਹ ਮਾਰ ਬਰਦਾਸ਼ਤ ਕਰਦੀ ਰਹਿੰਦੀ ਹੈ ਇਸ ਦਾ ਕਾਰਨ ਇਹ ਹੈ ਕਿ ਨੂੰਹ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਚੁੱਕੀ ਹੈ। ਇਹ ਮਾਮਲਾ ਜਦੋਂ ਪੁਲਿਸ ਨੂੰ ਪਤਾ ਲੱਗਿਆ ਤਾਂ ਮਾਮਲਾ ਦਰਜ਼ ਕਰ ਨੂੰਹ ਦੇ ਬਿਆਨ 'ਤੇ ਉਨ੍ਹਾਂ ਸੱਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Last Updated : Mar 13, 2019, 8:43 PM IST