ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਵਾਇਰਸ ਦੇ 149 ਦਿਨ ਪੂਰੇ ਹੋ ਚੁੱਕੇ ਹਨ। ਲਗਭਗ 10 ਹਫਤਿਆਂ ਦੀ ਤਾਲਾਬੰਦੀ ਤੋਂ ਬਾਅਦ ਦੇਸ਼ ਹੁਣ ਅਨਲੌਕ 2.0 ਵੱਲ ਵੱਧ ਰਿਹਾ ਹੈ ਪਰ ਲਾਗ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਹਰ ਦਿਨ ਨਵੇਂ ਰਿਕਾਰਡ ਬਣਾ ਰਹੀ ਹੈ। ਸਥਿਤੀ ਇਹ ਹੈ ਕਿ ਦੇਸ਼ ਵਿੱਚ 125 ਦਿਨਾਂ ਵਿੱਚ ਪਹਿਲਾਂ 2 ਲੱਖ ਮਰੀਜ਼ ਮਿਲੇ ਹਨ, ਹੁਣ 24 ਦਿਨਾਂ ਵਿੱਚ 3 ਲੱਖ ਮਰੀਜ਼ ਸਾਹਮਣੇ ਆਏ ਹਨ।
ਹੁਣ ਤੱਕ ਭਾਰਤ 'ਚ 5,08,953 ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 15,685 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਰਾਹਤ ਵਾਲੀ ਗੱਲ ਇਹ ਹੈ ਕਿ 2,95,881 ਲੋਕ ਇਸ ਬਿਮਾਰੀ ਨਾਲ ਲੜ ਕੇ ਠੀਕ ਵੀ ਹੋਏ ਹਨ।