ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਦੂਜੀ ਵਾਰ ਗ਼ੈਰ-ਗੱਠਜੋੜ ਵਾਲੇ ਦੇਸ਼ਾਂ ਦੇ ਸੰਮੇਲਨ ਤੋਂ ਦੂਰ ਰਹਿਣਗੇ। ਸਰਕਾਰ ਨੇ ਮੰਗਲਵਾਰ ਦੇਰ ਰਾਤ ਐਲਾਨ ਕੀਤਾ ਕਿ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ 25-26 ਅਕਤੂਬਰ ਨੂੰ ਗ਼ੈਰ-ਗੱਠਜੋੜ ਅੰਦੋਲਨ (ਐਨਏਐਮ) ਸ਼ਿਖਰ ਸੰਮੇਲਨ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ।
ਪ੍ਰਧਾਨ ਮੰਤਰੀ ਮੋਦੀ ਲਗਾਤਾਰ ਦੂਜੀ ਵਾਰ ਗ਼ੈਰ-ਗਠਜੋੜ ਸੰਮੇਲਨ ਤੋਂ ਰਹਿਣਗੇ ਦੂਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਦੂਜੀ ਵਾਰ ਗ਼ੈਰ-ਗੱਠਜੋੜ ਵਾਲੇ ਦੇਸ਼ਾਂ ਦੇ ਸੰਮੇਲਨ ਵਿੱਚ ਹਿੱਸਾ ਨਹੀਂ ਲੈਣਗੇ।
ਪ੍ਰਧਾਨ ਮੰਤਰੀ ਮੋਦੀ ਦੇ ਲਗਾਤਾਰ ਦੂਜੀ ਵਾਰ ਇਸ ਸੰਮੇਲਨ ਤੋਂ ਦੂਰ ਰਹਿਣ ਨੂੰ ਭਾਰਤ ਦੀ ਵਿਦੇਸ਼ ਨੀਤੀ ਵਿੱਚ ਤਬਦੀਲੀ ਵਜੋਂ ਵੇਖਿਆ ਜਾ ਰਿਹਾ ਹੈ। ਸਾਲ 2016 ਵਿੱਚ ਵੀ ਪ੍ਰਧਾਨ ਮੰਤਰੀ ਮੋਦੀ ਨੇ ਗ਼ੈਰ-ਗੱਠਜੋੜ ਵਾਲੇ ਦੇਸ਼ਾਂ ਦੀ ਮੀਟਿੰਗ ਵਿੱਚ ਹਿੱਸਾ ਨਹੀਂ ਲਿਆ ਸੀ। ਉਸ ਸਮੇਂ ਵੈਨਜ਼ੂਏਲਾ ਵਿੱਚ 17 ਵਾਂ ਐਨਏਐਮ ਸੰਮੇਲਨ ਆਯੋਜਿਤ ਕੀਤਾ ਗਿਆ ਸੀ, ਪਰ ਇਸ ਸੰਮੇਲਨ ਵਿੱਚ ਭਾਰਤੀ ਪ੍ਰਧਾਨਮੰਤਰੀ ਨਹੀਂ ਪਹੁੰਚੇ ਸਨ।
ਦੱਸ ਦਈਏ ਕਿ ਭਾਰਤ ਉਨ੍ਹਾਂ ਦੇਸ਼ਾਂ ਵਿੱਚ ਰਿਹਾ ਹੈ ਜਿਨ੍ਹਾਂ ਨੇ ਗ਼ੈਰ-ਗੱਠਜੋੜ ਅੰਦੋਲਨ ਦੀ ਨੀਂਹ ਰੱਖੀ। ਹਾਲਾਂਕਿ 1979 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਵੀ ਐਨਏਐਮ ਸੰਮੇਲਨ ਵਿੱਚ ਸ਼ਾਮਲ ਨਹੀਂ ਹੋਏ ਸਨ।