ਸ੍ਰੀਨਗਰ: ਘਾਟੀ ਵਿੱਚ ਭੇਜੇ ਜਾ ਰਹੇ 10 ਹਜ਼ਾਰ ਫ਼ੌਜੀਆਂ ਦੀ ਟੁਕੜੀ ਤੋਂ ਬਾਅਦ ਘਾਟੀ ਦੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਛਿੜ ਗਈ ਹੈ ਕਿ ਧਾਰਾ 35-ਏ ਖ਼ਤਮ ਕੀਤੀ ਜਾਵੇਗੀ। ਇਸੇ ਖ਼ਦਸ਼ੇ ਦੇ ਚਲਦਿਆਂ ਘਾਟੀ ਦੀ ਸਾਬਕਾ ਮੁੱਖ ਮੰਤਰੀ ਨੇ ਚੇਤਾਵਨੀ ਦਿੱਤੀ ਹੈ।
35-ਏ ਹਟਾਉਣਾ ਬਾਰੂਦ ਨੂੰ ਹੱਥ ਲਾਉਣ ਦੇ ਬਰਾਬਰ: ਮੁਫ਼ਤੀ
ਕਸ਼ਮੀਰ ਘਾਟੀ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਧਾਰਾ 35-ਏ ਨਾਲ ਛੇੜਛਾੜ ਕਰਨਾ ਬਾਰੂਦ ਨੂੰ ਹੱਥ ਲਾਉਣ ਦੇ ਬਰਾਬਰ ਹੈ।
ਕਸ਼ਮੀਰ ਵਾਦੀ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਜੇ ਸ੍ਰੀਨਗਰ ਵਿੱਚ ਧਾਰਾ 35ਏ ਨਾਲ ਛੇੜਛਾੜ ਕਰਨਾ ਬਾਰੂਦ ਨੂੰ ਹੱਥ ਲਾਉਣ ਦੇ ਬਰਾਬਰ ਹੋਵੇਗਾ ਜੋ ਹੱਥ 35-ਏ ਨਾਲ ਛੇੜਛਾੜ ਕਰਨ ਲਈ ਉੱਠੇਗਾਾ ਉਹ ਹੱਥ ਨਹੀਂ ਸਗੋਂ ਪੂਰਾ ਸਰੀਰ ਸੜ ਕੇ ਰਾਖ ਹੋ ਜਾਵੇਗਾ।
ਜ਼ਿਕਰ ਕਰ ਦਈਏ ਕਿ ਕੇਂਦਰ ਸਰਕਾਰ ਨੇ ਘਾਟੀ ਵਿੱਚ 10 ਹਜ਼ਾਰ ਨੀਮ ਸੈਨਿਕ ਦਲ ਭੇਜਣ ਦਾ ਫ਼ੈਸਲਾ ਕੀਤਾ ਹੈ। ਇਹ ਵੀ ਕਨਸੋਆਂ ਹਨ ਘਾਟੀ ਵਿੱਚ ਧਾਰਾ 35-ਏ ਨੂੰ ਖ਼ਤਮ ਕੀਤਾ ਜਾਵੇਗਾ। ਅਜਿਹੇ ਵਿੱਚ ਖ਼ਰਾਬ ਹੋਣ ਵਾਲੇ ਹਲਾਤਾਂ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨੇ ਵੱਡੇ ਦਸਤਾ ਭੇਜਣ ਦਾ ਫ਼ੈਸਲਾ ਕੀਤੀ ਹੈ। ਹਾਲਾਂਕਿ ਇਹ ਸਭ ਕਨਸੋਆਂ ਹੀ ਹਨ ਪਰ ਘਾਟੀ ਦੇ ਨੇਤਾਵਾਂ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦੇਣੀ ਸ਼ੁਰੂ ਵੀ ਕਰ ਦਿੱਤੀ ਹੈ।