ਸ੍ਰੀਨਗਰ: ਕਸ਼ਮੀਰ ਦੇ ਹੰਦਵਾੜਾ ਵਿੱਚ ਅੱਤਵਾਦੀਆਂ ਨਾਲ ਮੁੱਠਭੇੜ ਦੌਰਾਨ ਸ਼ਹੀਦ ਹੋਏ 21ਵੀਂ ਰਾਸ਼ਟਰੀ ਰਾਈਫਲ ਦੇ ਮੇਜਰ ਅਨੂਜ ਸੂਦ ਦਾ ਚੰਡੀਗੜ੍ਹ ਵਿਖੇ ਰਾਸ਼ਟਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।
ਸ਼ਹੀਦ ਮੇਜਰ ਅਨੂਜ ਸੂਦ ਦਾ ਅੰਤਿਮ ਸਸਕਾਰ ਇਸ ਤੋਂ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪਿੰਜੌਰ ਸਥਿਤ ਉਨ੍ਹਾਂ ਦੇ ਘਰ ਲਿਆਂਦਾ ਗਿਆ। ਮੇਜਰ ਅਨੂਜ ਸੂਦ ਨੂੰ ਅੰਤਿਮ ਵਿਦਾਈ ਦੇਣ ਲਈ ਪਹਿਲਾਂ ਸੈਨਿਕ ਕਮਾਂਡਰ ਲੈਫਟੀਨੇਟ ਜਨਰਲ ਟੀ ਕੇ ਸਪਰੂ, ਜਰਨਲ ਐਸਆਰ ਘੋਸ਼, ਵੈਸਟਨ ਕਮਾਂਡ ਦੇ ਚੀਫ ਆਫ ਸਟਾਫ ਜੀਐਸ ਸਾਂਘਾ ਸਣੇ ਕਈ ਸੈਨਿਕ ਅਧਿਕਾਰੀ ਮੌਜੂਦ ਸਨ।
ਹਰਿਆਣਾ ਸਰਕਾਰ ਵੱਲੋਂ ਹਰਿਆਣਾ ਵਿਧਾਨਸਭਾ ਦੇ ਸਪੀਕਰ, ਪੰਚਕੂਲਾ ਦੇ ਮੁੱਖ ਸਕੱਤਰ, ਚੰਦੀਗੜ੍ਹ ਪ੍ਰਸਾਸ਼ਨ ਦੇ ਸੀਨੀਅਰ ਅਧਿਕਾਰੀ ਵੀ ਸ਼ਰਧਾਂਜਲੀ ਦੇਣ ਪੁੱਜੇ। ਇਸ ਦੌਰਾਨ ਅਨੂਜ ਦੇ ਮਾਤਾ ਪਿਤਾ ਨੇ ਸੈਲਯੂਟ ਦੇ ਕੇ ਅੰਤਿਮ ਵਿਦਾਈ ਦਿੱਤੀ।
ਦਹਿਸ਼ਤਗਰਦਾਂ ਤੋਂ ਨਾਗਰਿਕਾਂ ਨੂੰ ਬਚਾਉਣ ਵੇਲੇ ਵੀਰਗਤੀ ਨੂੰ ਪ੍ਰਾਪਤ ਹੋਏ ਸ਼ਹੀਦ ਮੇਜਰ ਅਨੂਜ ਸੁਦ ਨੂੰ ਰਾਸ਼ਟਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਸ਼ਹੀਦ ਅਨੂਜ ਸੂਦ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਹਰਿਆਣਾ ਦੇ ਸਪੀਕਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਮਾਣ ਹੈ ਕਿ ਅਨੂਜ ਸੂਦ ਦਹਿਸ਼ਤਗਰਦਾਂ ਦਾ ਸਫਾਇਆ ਕਰਦੇ ਸ਼ਹੀਦ ਹੋਏ।