ਪੰਜਾਬ

punjab

By

Published : Dec 9, 2019, 7:49 PM IST

ETV Bharat / bharat

4 ਵਿੱਚੋਂ 1 ਵਿਆਹੇ ਭਾਰਤੀ ਨੂੰ ਲਗਦਾ ਹੈ ਧੋਖੇ ਦਾ ਡਰ:ਸਰਵੇ

ਇੱਕ ਨਵੇਂ ਸਰਵੇ ਰਾਹੀਂ ਖ਼ੁਲਾਸਾ ਹੋਇਆ ਹੈ ਕਿ ਭਾਰਤੀ ਵਿਆਹਾਂ ਵਿੱਚ ਅਸੁਰੱਖਿਆ ਦੀ ਭਾਵਨਾ ਵਧੀ ਹੈ। ਚਾਰ ਵਿੱਚੋਂ ਇਕ ਵਿਆਹੇ ਹੋਇਆ ਭਾਰਤੀ ਨੇ ਧੋਖਾ ਦੇਣ ਦੀ ਵਜ੍ਹਾ ਜ਼ਿਆਦਾ ਸੋਹਣਾ ਹੋਣਾ ਨਾ ਮੰਨਿਆ ਅਤੇ ਪੰਜ ਵਿੱਚੋਂ ਇੱਕ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਜੀਨਵ ਸਾਥੀ ਉਸ ਨੂੰ ਪਿਆਰ ਨਹੀਂ ਕਰਦਾ।

ਵਿਆਹਿਆਂ ਨੂੰ ਲਗਦਾ ਡਰ
ਵਿਆਹਿਆਂ ਨੂੰ ਲਗਦਾ ਡਰ

ਨਵੀਂ ਦਿੱਲੀ: ਇੱਕ ਨਵੇਂ ਸਰਵੇ ਰਾਹੀਂ ਖ਼ੁਲਾਸਾ ਹੋਇਆ ਹੈ ਕਿ ਭਾਰਤੀ ਵਿਆਹਾਂ ਵਿੱਚ ਅਸੁਰੱਖਿਆ ਦੀ ਭਾਵਨਾ ਵਧੀ ਹੈ। ਸਰਵੇ ਮੁਤਾਬਕ 45 ਫ਼ੀਸਦੀ ਭਾਰਤੀ ਗੁਪਤ ਤਰੀਕੇ ਨਾਲ ਆਪਣੇ ਸਾਥੀ ਦੇ ਫ਼ੋਨ ਦੀ ਜਾਂਚ ਕਰਨਾ ਚਾਹੁੰਦੇ ਹਨ ਅਤੇ 55 ਫ਼ੀਸਦੀ ਪਹਿਲਾਂ ਹੀ ਅਜਿਹਾ ਕਰ ਚੁੱਕੇ ਹਨ।

ਹਾਟਸਟਾਰ 'ਆਉਟ ਆਫ਼ ਲਵ' ਸਰਵੇ ਮੁਤਾਬਕ, ਧੋਖਾ ਖਾਣ ਤੋਂ ਸਭ ਤੋਂ ਵੱਧ ਡਰ ਉੱਤਰ ਭਾਰਤ(32 ਫ਼ੀਸਦ) ਅਤੇ ਪੂਰਬ ਭਾਰਤ(31 ਫ਼ੀਸਦ) ਵਿੱਚ ਹੈ। ਜਦੋਂ ਕਿ ਪੱਛਮ ਅਤੇ ਦੱਖਣ ਵਿੱਚ ਇਹ ਡਰ ਔਸਤਨ 21 ਫ਼ੀਸਦ ਹੈ। ਅਜਿਹਾ ਸ਼ੱਕ ਸਭ ਤੋਂ ਵੱਧ ਜੈਪੁਰ, ਲਖਨਓ ਅਤੇ ਪਟਨਾ ਵਿੱਚ ਹੈ। ਜਦੋਂ ਬੈਂਗਲੁਰੂ ਅਤੇ ਪੁਣੇ ਵਿੱਚ ਸਭ ਤੋਂ ਘੱਟ ਹੈ।

ਸਰਵੇ ਵਿੱਚ ਦੱਸਿਆ ਗਿਆ ਹੈ ਕਿ ਸਰਵੇ ਵਿੱਚ ਭਾਗ ਲੈਣ ਵਾਲੇ ਮੁੰਬਈ ਅਤੇ ਦਿੱਲੀ ਦੇ ਜ਼ਿਆਦਾ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਆਪਣੇ ਸਾਥੀ ਦੀ ਜਾਣਕਾਰੀ ਦੇ ਬਿਨਾਂ ਉਨ੍ਹਾਂ ਦੇ ਫ਼ੋਨ ਦੀ ਜਾਂਚ ਕੀਤੀ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਵਿੱਚ ਪ੍ਰੇਮ ਵਿਆਹ ਕਰਵਾਉਣ ਵਾਲਿਆਂ ਨੇ ਅਜਿਹਾ 62 ਫ਼ੀਸਦ ਕੀਤਾ ਹੈ। ਉੱਥੇ ਹੀ ਪਰਿਵਾਰ ਵਾਲਿਆਂ ਦੀ ਰਜ਼ਾਮੰਦੀ ਨਾਲ ਵਿਆਹ ਕਰਨ ਵਾਲਿਆਂ ਨੇ 52 ਫ਼ੀਸਦ ਅਜਿਹਾ ਕੀਤਾ ਹੈ।

ਰਿਪੋਰਟ ਵਿੱਚ ਕਿਹਾ ਹੈ ਕਿ ਮਰਦਾਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਸ਼ੱਕ ਕਰਦੀਆਂ ਹਨ ਕਿਉਂਕਿ ਮਰਦਾਂ ਦੇ ਮੁਕਾਬਲੇ ਔਰਤਾਂ ਨੇ ਆਪਣੇ ਸਾਥੀ ਦਾ ਫ਼ੋਨ ਵੱਧ ਵਾਰੀ ਚੈੱਕ ਕੀਤਾ ਹੈ।

ਇਸ ਦੌਰਾਨ ਡਾਕਟਰ ਰੇਮਨ ਲਾਮਬਾ ਨੇ ਕਿਹਾ, ਅਜਿਹਾ ਹੋਣ ਦੇ ਕਈ ਕਾਰਨ ਹੁੰਦੇ ਹਨ। ਕਈ ਤਾਂ ਇਹ ਕੇਵਲ ਸਰੀਰਿਕ ਜ਼ਰੂਰਤਾਂ ਦੇ ਲਈ ਕਰਦੇ ਹਨ ਅਤੇ ਕਈ ਭਾਵਨਾਵਾਂ ਵਿੱਚ ਵਹਿ ਕੇ ਕਰਦੇ ਹਨ। ਧੋਖਾ ਯੋਜਨਾ ਕਰ ਕੇ ਨਹੀਂ ਦਿੱਤਾ ਜਾਂਦਾ।

ਜਿਵੇਂ ਕਿ ਸੋਸ਼ਲ ਮੀਡੀਆ ਨਿੱਜੀ ਵੇਲੇ ਤੇ ਹਾਵੀ ਹੈ, 16 ਫ਼ੀਸਦ ਜਵਾਬ ਦੇਣ ਵਾਲੇ ਸੋਸ਼ਲ ਮੀਡੀਆ ਦੇ ਬੇਵਫ਼ਾਈ ਤੋਂ ਤੰਗ ਹਨ।

ਇਸ ਲਈ ਚਾਰ ਵਿੱਚੋਂ ਇਕ ਵਿਆਹੇ ਹੋਇਆ ਭਾਰਤੀ ਨੇ ਧੋਖਾ ਦੇਣ ਦੀ ਵਜ੍ਹਾ ਜ਼ਿਆਦਾ ਸੋਹਣਾ ਹੋਣਾ ਨਾ ਮੰਨਿਆ ਅਤੇ ਪੰਜ ਵਿੱਚੋਂ ਇੱਕ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਜੀਨਵ ਸਾਥੀ ਉਸ ਨੂੰ ਪਿਆਰ ਨਹੀਂ ਕਰਦਾ।

ABOUT THE AUTHOR

...view details