ਪੰਜਾਬ

punjab

ETV Bharat / bharat

ਕਾਂਗਰਸ 'ਚ ਲੱਗੀ ਅਸਤੀਫ਼ਿਆਂ ਦੀ ਝੜੀ

ਕਾਂਗਰਸ 'ਚ ਅਸਤੀਫ਼ਿਆਂ ਦਾ ਦੌਰ ਚੱਲ ਪਿਆ ਹੈ ਤੇ ਹੁਣ ਤੱਕ 120 ਕਾਂਗਰਸੀ ਆਗੂਆਂ ਨੇ ਆਪਣੇ ਅਸਤੀਫ਼ਿਆਂ ਦੀ ਪੇਸ਼ਕਸ਼ ਕੀਤੀ ਹੈ।

ਫ਼ਾਈਲ ਫ਼ੋਟੋ।

By

Published : Jun 29, 2019, 9:34 AM IST

ਨਵੀਂ ਦਿੱਲੀ: ਲੋਕ ਸਭਾ ਚੋਂਣਾਂ 'ਚ ਮਿਲੀ ਹਾਰ ਤੋਂ ਬਾਅਦ ਕਾਂਗਰਸ 'ਚ ਅਸਤੀਫਿਆਂ ਦੀ ਝੜੀ ਲੱਗ ਗਈ ਹੈ। ਹੁਣ ਤੱਕ ਕਈ ਆਗੂ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਚੁੱਕੇ ਹਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਆਪਣਾ ਅਹੁਦਾ ਛੱਡਣ ਲਈ ਤਿਆਰ ਹਨ।

ਵੀਰਵਾਰ ਨੂੰ ਕਾਂਗਰਸ ਦੇ ਕਾਨੂੰਨ ਅਤੇ ਆਰਟੀਆਈ ਸੈੱਲ ਦੇ ਚੇਅਰਮੈਨ ਵਿਵੇਕ ਤਨਖ਼ਾ ਦੇ ਅਸਤੀਫਾ ਦੇਣ ਤੋਂ ਬਾਅਦ ਦਿੱਲੀ, ਮੱਧ ਪ੍ਰਦੇਸ਼ ਅਤੇ ਹਰਿਆਣਾ ਦੇ ਦੂਜੇ ਆਗੂਆਂ ਨੇ ਵੀ ਆਪਣੇ ਅਹੁਦੇ ਤੋਂ ਅਸਤੀਫੇ ਦੇ ਦਿੱਤੇ।

ਪਾਰਟੀ ਆਗੂਆਂ ਨੇ ਸਮੂਹਿਕ ਪੱਤਰ ਰਾਹੀਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣੇ ਅਸਤੀਫੇ ਭੇਜੇ। ਇਸ ਪੱਤਰ 'ਤੇ ਹੁਣ ਤੱਕ 120 ਕਾਂਗਰਸੀ ਆਗੂਆਂ ਦੇ ਦਸਤਖ਼ਤ ਹਨ।

ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪਿਛਲੇ ਮਹੀਨੇ ਕਾਂਗਰਸ ਵਰਕਰ ਕਮੇਟੀ ਦੀ ਮੀਟਿੰਗ 'ਚ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਪੇਸ਼ਕਸ਼ ਕਰ ਚੁੱਕੇ ਹਨ। ਕਾਂਗਰਸ ਦੀ ਵਰਕਿੰਗ ਕਮੇਟੀ ਨੇ ਉਨ੍ਹਾਂ ਦਾ ਅਸਤੀਫਾ ਖਾਰਜ ਕਰਦਿਆਂ ਸੰਸਥਾ ਵਿਚ ਤਬਦੀਲੀ ਲਈ ਉਨ੍ਹਾਂ ਨੂੰ ਨਿਯੁਕਤ ਕੀਤਾ ਸੀ ਪਰ ਰਾਹੁਲ ਗਾਂਧੀ ਮੰਨਣ ਲਈ ਤਿਆਰ ਨਹੀਂ ਹਨ। ਇਸ ਤੋਂ ਬਾਅਦ ਪਾਰਟੀ ਆਗੂ ਅਤੇ ਵਰਕਰ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ABOUT THE AUTHOR

...view details