ਚੰਡੀਗੜ੍ਹ: ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਖ਼ਤ ਲਿਖ ਇੱਕ ਬੇਨਤੀ ਕੀਤੀ ਹੈ। ਉਨ੍ਹਾਂ ਖ਼ਤ 'ਚ ਸ਼ਰਧਾਲੂਆਂ ਦਾ ਸ੍ਰੀ ਕਰਤਾਰ ਸਾਹਿਬ ਦੇ ਦਰਸ਼ਨਾਂ ਲਈ ਕੋਟਾ 700 ਤੋਂ ਵਧਾ ਕੇ 5000 ਪ੍ਰਤੀ ਦਿਨ ਕਰਨ ਦੀ ਅਪੀਲ ਕੀਤੀ ਹੈ।
ਮਨਜਿੰਦਰ ਸਿੰਘ ਸਿਰਸਾ ਨੇ ਪਾਕਿ ਪੀਐੱਮ ਨੂੰ ਲਿਖਿਆ ਖ਼ਤ - ਪ੍ਰਧਾਨ ਮੰਤਰੀ ਇਮਰਾਨ ਖਾਨ
ਡੀ.ਐੱਸ.ਜੀ.ਐੱਮ.ਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਖ਼ਤ ਲਿਖ ਕੀਤੀ ਸ਼ਰਧਾਲੂਆਂ ਦੇ ਕੋਟਾ ਵਧਾਉਣ ਦੀ ਅਪੀਲ।
ਮਨਜਿੰਦਰ ਸਿੰਘ ਸਿਰਸਾ
ਸਿਰਸਾ ਨੇ ਇਹ ਖ਼ਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਵ ਦੇ ਮੌਕੇ 'ਤੇ ਲਿਖਿਆ ਹੈ। ਉਨ੍ਹਾਂ ਇਸ ਖ਼ਤ 'ਚ ਲਾਂਘਾ ਹਮੇਸ਼ਾ ਲਈ ਖੁੱਲ੍ਹਾ ਰੱਖਣ ਦੇ ਨਾਲ-ਨਾਲ ਬਿਨ੍ਹਾਂ ਕਿਸੇ ਪਰਮਿਟ ਦੇ ਜਾਣ ਦੀ ਇਜ਼ਾਜਤ ਵੀ ਮੰਗੀ ਹੈ।
ਇਸ ਤੋਂ ਇਲਾਵਾ ਸਿਰਸਾ ਨੇ ਖ਼ਤ 'ਚ ਸ੍ਰੀ ਕਰਤਾਰ ਸਾਹਿਬ ਦੇ ਦਰਸ਼ਨਾਂ ਲਈ ਮੁਫ਼ਤ ਯਾਤਰਾ ਦੀ ਇਜਾਜ਼ਤ ਮੰਗੀ ਹੈ। ਉਨ੍ਹਾਂ ਕਿਹਾ ਕਿ ਇਸ ਯਾਤਰਾ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹਨ ਤੇ ਆਸ ਹੈ ਕਿ ਪਾਕਿ ਪ੍ਰਧਾਨ ਮੰਤਰੀ ਇਸ ਬਾਰੇ ਜ਼ਰੂਰ ਧਿਆਨ ਦੇਣਗੇ।
Last Updated : Jun 23, 2019, 2:36 AM IST