ਇੰਫਾਲ (ਮਨੀਪੁਰ): ਮਨੀਪੁਰ 'ਚ ਫੌਜ ਦੇ ਜਵਾਨਾਂ 'ਤੇ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ। ਸਥਾਨਕ ਅਤਿਵਾਦੀ ਸਮੂਹ ਪੀਪਲਜ਼ ਲਿਬਰੇਸ਼ਨ ਆਰਮੀ ਦੇ ਹਮਲੇ ਵਿੱਚ ਅਸਾਮ ਰਾਈਫਲਜ਼ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਹਨ।
ਪੀਪਲਜ਼ ਲਿਬਰੇਸ਼ਨ ਆਰਮੀ ਦੇ ਹਮਲੇ ‘ਚ ਅਸਾਮ ਰਾਈਫਲਜ਼ ਦੇ ਤਿੰਨ ਜਵਾਨ ਸ਼ਹੀਦ - ਅਸਾਮ ਰਾਈਫਲਜ਼
ਮਨੀਪੁਰ ਦੇ ਚਾਂਦੇਲ ਜਿਲ੍ਹੇ ‘ਚ ਸਥਾਨਕ ਅਤਿਵਾਦੀ ਸਮੂਹ ਪੀਪਲਜ਼ ਲਿਬਰੇਸ਼ਨ ਆਰਮੀ ਦੇ ਹਮਲੇ ਵਿੱਚ ਅਸਾਮ ਰਾਈਫਲਜ਼ ਦੇ 3 ਜਵਾਨ ਸ਼ਹੀਦ ਹੋ ਗਏ, 4 ਜਖਮੀ ਹੋਏ ਹਨ।
ਅਸਾਮ ਰਾਈਫਲਜ਼ ਦੇ ਤਿੰਨ ਜਵਾਨ ਸ਼ਹੀਦ
ਅਤਿਵਾਦੀਆਂ ਖਿਲਾਫ ਕਾਰਵਾਈ ਦੌਰਾਨ ਚਾਰ ਫੌਜੀ ਜ਼ਖ਼ਮੀ ਹੋ ਗਏ। ਸੂਤਰਾਂ ਮੁਤਾਬਕ ਜ਼ਖ਼ਮੀ ਫੌਜੀਆਂ ਦੀ ਹਾਲਤ ਗੰਭੀਰ ਹੈ। ਹਮਲਾ ਉਸ ਸਮੇਂ ਹੋਇਆ ਜਦੋਂ 15 ਅਸਮ ਰਾਈਫਲਸ ਦੀ ਟੁਕੜੀ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ।
ਅੱਤਵਾਦੀਆਂ ਨੇ ਪਹਿਲਾਂ ਆਈਈਡੀ ਨਾਲ ਧਮਾਕਾ ਕੀਤਾ ਅਤੇ ਫਿਰ ਸਿਪਾਹੀਆਂ 'ਤੇ ਗੋਲੀਆਂ ਚਲਾ ਦਿੱਤੀਆਂ। ਇਹ ਘਟਨਾ ਮਿਆਂਮਾਰ ਦੀ ਸਰਹੱਦ ਨੇੜੇ ਮਨੀਪੁਰ ਦੇ ਚਾਂਦੇਲ ਜਿਲ੍ਹੇ ‘ਚ ਵਾਪਰੀ ਹੈ। ਰਾਜਧਾਨੀ ਇੰਫਾਲ ਤੋਂ 100 ਕਿਲੋਮੀਟਰ ਦੂਰ ਇਲਾਕੇ ‘ਚ ਹੋਰ ਜਵਾਨ ਭੇਜੇ ਗਏ ਹਨ।